Friday, October 23, 2026
Home Crime ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਪੁਲਿਸ ਦਾ ਐਕਸ਼ਨ, ਮੁਕਾਬਲੇ ‘ਚ 2...

ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਪੁਲਿਸ ਦਾ ਐਕਸ਼ਨ, ਮੁਕਾਬਲੇ ‘ਚ 2 ਮੁਲਜ਼ਮ ਢੇਰ

ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਵਿੱਚ ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਕਾਬਲੇ ਤੋਂ ਬਾਅਦ ਦੋ ਮੁਲਜ਼ਮ ਢੇਰ ਕੀਤੇ ਹਨ। ਪੁਲਿਸ ਮੁਤਾਬਕ 30 ਬੋਰ ਦਾ ਪਿਸਟਲ ਰਿਕਵਰ ਹੋਇਆ ਹੋਇਆ ਹੈ। ਮਾਰੇ ਗਏ ਮੁਲਜ਼ਮ ਕਤਲ ਕੇਸ ‘ਚ ਸ਼ਾਮਲ ਸਨ। ਮੁਲਜ਼ਮ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਮੁਕਾਬਲੇ ਵਿਚ ਮਾਰੇ ਗਏ ਹਨ।

Advertisements

ਦੱਸਿਆ ਜਾ ਰਿਹਾ ਕਿ ਅਬੋਹਰ ਦੇ ਪੰਜਪੀਰ ਇਲਾਕੇ ਦੇ ਨੇੜੇ ਦੋ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈl ਜਿਨ੍ਹਾਂ ਦੀਆਂ ਲਾਸ਼ਾਂ ਮੌਕੇ ਉਤੇ ਪਈਆਂ ਹਨ। ਹਾਲਾਂਕਿ ਇਸ ਕਾਰਵਾਈ ਦੌਰਾਨ ਇੱਕ ਪੁਲਿਸ ਕਰਮਚਾਰੀ ਦੇ ਵੀ ਗੋਲੀ ਲੱਗੀ ਹੈ l ਜਿਸ ਨੂੰ ਇਲਾਜ ਦੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈl

LEAVE A REPLY

Please enter your comment!
Please enter your name here