Tuesday, October 13, 2026
Home Latest ਡੈਨੀਅਲ ਮਸੀਹ ਭੱਟੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਸਮੂਹ ਮਸੀਹ ਭਾਈਚਾਰੇ ਵਿਚ...

ਡੈਨੀਅਲ ਮਸੀਹ ਭੱਟੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਸਮੂਹ ਮਸੀਹ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਪੈਤੇਕਾਸਟਲ ਕ੍ਰਿਸਚਨ ਪ੍ਰਬੰਧਕ ਐਪੀਸਕੋਪਲ ਕੌਂਸਲ ਪੰਜਾਬ ਭਾਰਤ ਸੰਸਥਾ ਦੀ ਖੋਜੇ ਵਾਲਾ ਕਪੂਰਥਲਾ ਵਿੱਚ ਇੱਕ ਭਰਵੀਂ ਪ੍ਰੈਸ ਕਾਨਫਰਸ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਤੇਕਾਸਟਲ ਪ੍ਰਬੰਧਕ ਐਪਿਸਕੋਪਲ ਕੌਂਸਲ ਵੱਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਕੇ ਬਰਦਰ ਡੈਨੀਅਲ ਮਸੀਹ ਭੱਟੀ ਅੰਮ੍ਰਿਤਸਰ ਨੂੰ ਕ੍ਰਿਸਚਨ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਜਿਸ ਦੀ ਸਮੂਹ ਮਸੀਹ ਭਾਈਚਾਰੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਖੁਸ਼ੀ ਮਹਿਸੂਸ ਕੀਤੀ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅੱਜ ਮੀਟਿੰਗ ਵਿੱਚ ਬੋਲਦਿਆਂ ਚੇਅਰਮੈਨ ਡੈਨੀਅਲ ਮਸੀਹ ਨੇ ਦੱਸਿਆ ਕਿ ਅਸੀਂ ਸਾਰੇ ਰੱਲਕੇ  ਸਰਕਾਰ ਵੱਲੋਂ ਦਿੱਤੀਆਂ ਪਾਵਰਾਂ ਦਾ ਸਹੀ ਇਸਤੇਮਾਲ ਕਰਦਿਆਂ ਹੋਇਆ ਮਸੀਹ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਹਰ ਤਰੀਕੇ ਨਾਲ ਦੂਰ ਕਰਾਂਗੇ। ਅਤੇ ਸਮੂਹ ਮਾਨਵਤਾ ਲਈ ਆਪਸੀ ਧਰਮਾਂ ਜਾਤਾਂ ਪਾਤਾਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਆਪਸੀ ਸਾਂਝ ਪਿਆਰ ਅਤੇ ਸ਼ਾਂਤੀ ਬਣਾਈ ਰੱਖਣ ਲਈ ਹਰ ਉਪਰਾਲਾ ਕਰਾਂਗੇ।

Advertisements

ਮਸੀਹ ਭਾਈਚਾਰੇ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕਰਾਂਗੇ। ਚੇਅਰਮੈਨ ਡੈਨੀਅਲ ਮਸੀਹ ਭੱਟੀ ਪੈਤੇਕਾਸਟਲ  ਪ੍ਰਬੰਧਕ ਐਪਿਸਕੋਪਲ ਕੌਂਸਲ ਦਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਪਰੰਤ ਮੀਟਿੰਗ ਵਿੱਚ ਬੋਲਦਿਆਂ ਪੈਂਤੀਕਾਸਟਲ ਕ੍ਰਿਸਚਨ ਪ੍ਰਬੰਧਕ ਐਪੀਸੋਪਲ ਕੌਂਸਲ ਦੇ ਪ੍ਰਧਾਨ ਧਰਮਿੰਦਰ ਬਾਜਵਾ ਨੇ ਮੀਟਿੰਗ ਵਿੱਚ ਬੋਲਦਿਆਂ ਦੱਸਿਆ ਕਿ ਸਾਡੀ ਪੈਤੇਕਾਸਟਲ ਕ੍ਰਿਸਚਨ ਪ੍ਰਬੰਧਕ ਐਪਿਸਕੋਪਲ ਕੋਂਸਲ ਪੰਜਾਬ ਭਾਰਤ ਵਿੱਚ ਤਕਰੀਬਨ ਇਕ  ਹਜਾਰ ਚਰਚਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਸ ਨਾਲ ਲੱਖਾਂ ਦੀ ਗਿਣਤੀ ਵਿੱਚ ਮਸੀਹ ਭਾਈਚਾਰਾ ਜੁੜਿਆ ਹੋਇਆ ਹੈ।ਬਿਸ਼ਪ ਸੈਮੂਅਲ ਸੋਨੀ, ਚੇਅਰਮੈਨ ਸਟੀਫਨ ਹੰਸ, ਕੇ,ਕੇ ਸੰਧਾਵਾਲੀਆ ਨੇ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਾਸਟਰ ਵਿਲੀਅਮ ਬਿੱਟੂ, ਪਾਸਟਰ ਜੋਰਜ ਭਲਥ ਪਾਸਟਰ ਬਲਦਿਓ ਪਾਸਟਰ ਰਾਮਜੀਤ ਪਾਸਟਰ ਰਾਜਵਿੰਦਰ ਮਾਸਟਰ ਸਟੈਂਨਲੀ ਪਾਸਟਰ ਜਗਮੀਤ ਪਾਸਟਰ ਸਿੰਜੇ ਅਤੇ ਪਾਸਟਰ ਸ਼ਿੰਦਾ ਹਾਜਰ ਸਨ।

LEAVE A REPLY

Please enter your comment!
Please enter your name here