
ਦੇਸ਼ਾ ਵਿੱਚੋ ਮੇਰਾ ਭਾਰਤ ਦੇਸ਼ ਮਹਾਨ

ਤਿੰਰਗਾ ਹੈ ਜਿਸਦੀ ਸ਼ਾਨ
ਤਿੰਨ ਰੰਗ ਦਾ ਝੰਡਾ ਸਾਡਾ
24 ਤਿਲਿਆਂ ਦੀ ਗਾਥਾ ਮਹਾਨ
ਬੜੇ ਭਾਗਾ ਵਾਲੀ ਗੱਲ ਉਹਨਾਂ ਲਈ
ਲਿਪਟੇ ਇਸ ਵਿੱਚ ਜੋ ਸ਼ਹੀਦ ਜਵਾਨ
ਉਪਰਲਾ ਕੇਸਰੀ ਰੰਗ ਜੋ ਹੈ ਤਿੰਰਗੇ ਦਾ
ਹਿੰਮਤ, ਕੁਰਬਾਨੀ ਦਾ ਪ੍ਰਤੀਕ ਦਰਸ਼ਾਦਾ
ਚਿੱਟਾ ਰੰਗ ਜੋ ਹੈ ਇਸਦਾ
ਦੇਸ਼ ਵਿੱਚ ਸ਼ਾਤੀ ਨੂੰ ਫੈਲਾਉਦਾ
ਹਰਾ ਰੰਗ ਜੋ ਮੇਰੇ ਤਿੰਰਗੇ ਦਾ
ਚਾਰੋ ਪਾਸੇ ਖੁਸ਼ੀ ਦੀ ਲਹਿਰ ਨੂੰ ਵਧਾਉਂਦਾ
15 ਅਗਸਤ ਨੂੰ ਜਦ ਵੀ ਇਹ ਲਹਿਰਾਵੇ
ਬੱਦਲ ਵੀ ਇਸ ਅੱਗੇ ਆਪਣਾ ਸ਼ੀਸ਼ ਝੁਕਾਵੇ
ਆਸਮਾਨ ਵਿੱਚ ਜਦ ਵੀ ਇਹ ਲਹਿਰਾਵੇ
ਦਿਨੋ ਦਿਨ ਭਾਰਤ ਦਾ ਮਾਨ ਵਧਾਵੇ
- – ਨਵਿਤਾ ਰਾਣੀ











