
ਪੰਜਾਬ(ਦ ਸਟੈਲਰ ਨਿਊਜ)। ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਦੇ ਭ੍ਰਿਸ਼ਟਾਚਾਰ ਕੇਸ ਦੇ ਮੁੜ ਭੇਦ ਖੁੱਲਣਗੇ। ਦੱਸਿਆ ਗਿਆ ਕਿ ਵਿਜੇ ਸਿੰਗਲਾ ਤੇ ਭ੍ਰਿਸ਼ਾਟਾਚਾਰ ਦਾ ਮਾਮਲਾ ਦਰਜ ਹੋਇਆ ਹੈ ਅਤੇ ਉਨ੍ਹਾਂ ਦੀ ਆਡੀੳ ਨਾਲ ਛੇੜਛਾੜ ਕਰਨ ਦੀ ਕੋਸ਼ਿਸ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਐਫਐਸਐਲ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਇਹ ਰਿਪੋਰਟ ਬਦਲੀ ਸੀ ਅਤੇ ਉਨ੍ਹਾਂ ਨੇ ਇਹ ਆਡੀੳ ਬ੍ਰਾਂਚ ਦੀ ਮਹਿਲਾ ਤੋਂ ਅਧਿਕਾਰਿਤ ਮੋਹਰ ਮੰਗੀ ਸੀ, ਪਰ ਮੋਹਰ ਨਾ ਦੇਣ ਕਰਕੇ ਕਾਲੀਆ ਨੇ ਅਫ਼ਸਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ। ਜਿਸ ਤੇ ਕਾਲੀਆ ਤੇ ਐਸਸੀ ਐਕਟ ਦਾ ਮਾਮਲਾ ਦਰਜ ਹੋਇਆ ਹੈ ਅਤੇ ਪੁਲਿਸ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਮੋਹਾਲੀ ਪੁਲਿਸ ਨੇ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਰੱਦ ਕਰਨ ਸੰਬੰਧੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ।











