Monday, October 19, 2026
Home Punjab ਪਿਸਤੌਲ ਨਾਲ ਖੇਡ ਰਹੇ 14 ਸਾਲਾਂ ਬੱਚੇ ਦੇ ਲੱਗੀ ਸੀ ਗੋਲੀ, ਇਲਾਜ...

ਪਿਸਤੌਲ ਨਾਲ ਖੇਡ ਰਹੇ 14 ਸਾਲਾਂ ਬੱਚੇ ਦੇ ਲੱਗੀ ਸੀ ਗੋਲੀ, ਇਲਾਜ ਦੌਰਾਨ ਹੋਈ ਮੌਤ

firing-on-police-man-jalandhar-punjab

ਫਿਰੋਜਪੁਰ (ਦ ਸਟੈਲਰ ਨਿਊਜ਼)। ਸੋਮਵਾਰ ਨੂੰ ਫਿਰੋਜ਼ਪੁਰ ਦੀ ਪੌਸ਼ ਕਾਲੋਨੀ ਰੋਜ਼ ਐਵੇਨਿਊ ਚ ਪਿਸਤੌਲ ਨਾਲ ਖੇਡ ਰਿਹਾ ਬੱਚਾ ਗੰਭੀਰ ਜਖਮੀ ਹੋ ਗਿਆ ਸੀ, ਜਿਸਨੇ ਇਲਾਜ ਦੌਰਾਨ ਦਮ ਤੋੜ ਦਿਤਾ। ਜਾਣਕਾਰੀ ਅਨੁਸਾਰ 14 ਸਾਲਾਂ ਬੱਚਾ ਕਰੀਵਾਤ ਮਲਹੋਤਰਾ ਜਦੋ ਸਕੂਲ ਤੋਂ ਘਰ ਆਇਆ ਤਾਂ ਉਹ ਕਪੱੜੇ ਬਦਲਣ ਲਈ ਅਲਮਾਰੀ ਚੋ ਆਪਣੇ ਕੱਪੜੇ ਲੈਣ ਗਿਆ।

Advertisements

ਇਸ ਦੌਰਾਨ ਉਸਨੇ ਸਾਹਮਣੇ ਪਿਸਤੌਲ ਪਈ ਵੇਖੀ ਅਤੇ ਉਸ ਨਾਲ ਖੇਡਣ ਲੱਗ ਪਿਆ। ਖੇਡਦੇ-ਖੇਡਦੇ ਗੋਲੀ ਚੱਲ ਪਈ ਤੇ ਉਸਦੇ ਸਿਰ ਤੇ ਲੱਗ ਗਈ। ਜਿਸ ਕਾਰਣ ਬੱਚਾ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਮੁੱਢਲੇ ਇਲਾਜ ਤੋ ਬਾਅਦ ਉਸ ਨੂੰ ਡੀ.ਐਮ.ਸੀ. ਲੁਧਿਆਣਾ ਵਿੱਖੇ  ਰੈਫਰ ਕੀਤਾ ਗਿਆ। ਡਾਕਟਰਾਂ ਨੇ ਬੱਚੇ ਦਾ ਅਪ੍ਰਸ਼ਨ ਕਰਕੇ ਜਾਨ ਬਚਾਣ ਦੀ ਕੌਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਜਿਸ ਕਰਕੇ ਬੱਚੇ ਦੀ ਰਾਤ ਨੂੰ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here