
ਬਠਿੰਡਾ(ਦ ਸਟੈਲਰ ਨਿਊਜ)। ਬਠਿੰਡਾ ਦੇ ਸੇਂਟ ਜ਼ੇਵੀਅਰ ਸਕੂਲ ਵਿੱਚ ਸੱਤਵੀ ਜ਼ਮਾਤ ਦੀ ਵਿਦਿਆਰਥਣ ਨਾਲ ਬੱਸ ਡਰਾਈਵਰ ਵਲੋਂ ਛੇੜਛਾੜ ਦਾ ਮਾਮਲਾ ਵੱਧਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਪੀੜਤ ਦੀ ਮਾਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਧੀ 13 ਅਗਸਤ ਨੂੰ ਵੈਨ ਰਾਹੀ ਸਕੂਲ ਗਈ ਸੀ ਅਤੇ ਉਸਨੇ ਘਰ ਵਾਪਿਸ ਆਕੇ ਆਪਣੇ ਨਾਲ ਹੋਈ ਬੱਸ ਵਿੱਚ ਛੇੜਛਾੜ ਬਾਰੇ ਦੱਸਿਆ। ਦੂਜੇ ਪਾਸੇ ਸਕੂਲ ਪ੍ਰਸਾਸ਼ਨ ਇਸ ਘਟਨਾ ਤੋਂ ਬਾਅਦ ਮੁਆਫ਼ੀ ਮੰਗੀ ਹੈ ਅਤੇ ਦੱਸਿਆ ਕਿ ਸਕੂਲ ਦੀਆਂ ਵੈਨਾਂ ਵੱਖਰੇ ਠੇਕੇਦਾਰਾਂ ਕੋਲ ਹਨ, ਜੋ ਸਾਡੇ ਅੰਡਰ ਨਹੀ ਹਨ। ਉਧਰ ਮਾਪਿਆ ਵਲੋਂ ਸਕੂਲ ਦੀ ਮਾਫ਼ੀ ਨੂੰ ਨਾਟਕ ਦਸਿਆ। ਪੁਲਿਸ ਵੱਲੋਂ ਅਗਲੇਰੀ ਜਾੰਚ ਸ਼ੁਰੂ ਕਰ ਦਿਤੀ ਗਈ ਹੈ।











