Friday, October 9, 2026
Home Chandigarh ਸ਼ਰਾਬ ਦੇ ਠੇਕੇ ਤੇ ਦੋ ਪੁਲਿਸ ਮੁਲਾਜ਼ਮਾਂ ਤੇ ਹਮਲਾ, ਹਮਲਾਵਰ ਫਰਾਰ

ਸ਼ਰਾਬ ਦੇ ਠੇਕੇ ਤੇ ਦੋ ਪੁਲਿਸ ਮੁਲਾਜ਼ਮਾਂ ਤੇ ਹਮਲਾ, ਹਮਲਾਵਰ ਫਰਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿਖੇ ਬੀਤੀ ਰਾਤ ਨੂੰ ਸਕੈਟਰ-16 ਵਿੱਚ ਸ਼ਰਾਬ ਠੇਕੇ ਦੇ ਬਾਹਰ ਦੋ ਪੁਲਿਸ ਮੁਲਾਜ਼ਮ ਨਾਈਟ ਪੈਟਰੋਲਿੰਗ ਕਰ ਰਹੇ ਸਨ। ਜਿਸ ਦੌਰਾਨ ਉਨ੍ਹਾਂ ਤੇ 7 ਤੋਂ 8 ਨੌਜਵਾਨਾਂ ਨੇ ਇੱਟਾ ਮਾਰ ਕੇ ਹਮਲਾ ਕੀਤਾ। ਜਿਸ ਦੌਰਾਨ ਹਮਲੇ ਵਿੱਚ ਕਾਂਸਟੇਬਲ ਪ੍ਰਦੀਪ ਦੇ ਸਿਰ ‘ਤੇ ਇੱਟ ਲੱਗੀ ਅਤੇ ਉਹ ਜ਼ਖਮੀ ਹੋ ਗਏ। ਦੂਜੇ ਕਾਂਸਟੇਬਲ ਅੰਕਿਤ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਹ ਵੀ ਜ਼ਖਮੀ ਹੋ ਗਿਆ। ਦੋਹਾਂ ਪੁਲਿਸ ਕਰਮੀਆਂ ਨੂੰ ਸਕੈਟਰ-16 ਦੇ ਹਸਪਤਾਲ ਇਲਾਜ ਲਈ ਰਫ਼ੈਰ ਕੀਤਾ ਗਿਆ। 

Advertisements

ਸੀਨੀਅਰ ਪੁਲਿਸ ਅਧਿਆਰੀਆਂ ਨੇ ਹਮਲੇ ਦੀ ਸੂਚਨਾ ਮਿਲਦੇ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਲਾਜ਼ਮਾਂ ਨੇ ਨੌਜਵਾਨਾਂ ਨੂੰ ਠੇਕੇ ਤੋਂ ਜਾਣ ਲਈ ਕਿਹਾ, ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ, ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਹਮਲਾਵਰਾਂ ਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਗਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here