Saturday, October 10, 2026
Home Hoshiarpur ਪਾਣੀ ਦੇ ਤੇਜ਼ ਵਹਾਅ ‘ਚ ਰੁੜੇ ਫਤਿਹਗੜ੍ਹ ਨਿਆੜਾ ਦੇ ਨੌਜਵਾਨ ਦੀ ਲਾਸ਼...

ਪਾਣੀ ਦੇ ਤੇਜ਼ ਵਹਾਅ ‘ਚ ਰੁੜੇ ਫਤਿਹਗੜ੍ਹ ਨਿਆੜਾ ਦੇ ਨੌਜਵਾਨ ਦੀ ਲਾਸ਼ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਫਤਿਹਗੜ੍ਹ ਨਿਆੜਾ ਵਿੱਚ ਬੀਤੇ ਕੱਲ ਸ਼ਾਮ ਹਰਗੜ੍ਹ ਨਜ਼ਦੀਕ ਭੰਗੀ ਚੋਅ ਵਿਚ ਆਏ ਪਾਣੀ ਨੂੰ ਦੇਖਣ ਗਏ ਤਿੰਨ ਦੋਸਤਾਂ ਵਿਚੋਂ ਇਕ 35 ਸਾਲਾਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਉਸਦੀ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਿਸ ਪ੍ਰਸਾਸ਼ਨ ਅਤੇ ਪਿੰਡ ਵਾਸੀਆਂ ਦੀਜਦੋਜਹਿਦ ਨਾਲ ਲੱਭਣ ’ਤੇ ਨੌਜਵਾਨ ਦੀ ਲਾਸ਼ ਪਾਣੀ ਦੇ ਕਿਨਾਰੇ ਲੱਗੀ ਮਿਲੀ। 

Advertisements

ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ (35) ਪੁੱਤਰ ਗੁਰਦਿਆਲ ਸਿੰਘ ਪਿੰਡ ਫਤਿਹਗੜ੍ਹ ਨਿਆੜਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਚੋਅ ਵਿੱਚ ਆਇਆ ਪਾਣੀ ਦੇਖਣ ਗਿਆ ਤੇ ਅਚਾਨਕ ਇਸ ਦਾ ਪੈਰ ਖਿਸਕਣ  ਕਾਰਨ ਇਹ ਪਾਣੀ ਵਿਚ ਰੁੜ੍ਹ ਗਿਆ ਸੀ। ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰਾਤ ਦੇ ਹਨੇਰੇ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ। ਨੌਜਵਾਨ ਦੀ ਅੱਜ 15 ਘੰਟਿਆਂ ਬਾਅਦ ਲਾਸ਼ ਖਲਵਾਨਾ ਪਿੰਡ ਦੇ ਚੋਅ ਵਿੱਚੋਂ ਮਿਲੀ ਹੈ, ਜੋ ਕੇ ਸਫੈਦਿਆਂ ‘ਚ ਫਸੀ ਹੋਈ ਸੀ। ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ  ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ।

LEAVE A REPLY

Please enter your comment!
Please enter your name here