Monday, October 12, 2026
Home Crime ਗੁਰਲਾਭ ਤੇ ਦਿਨ ਦਿਹਾੜੇ ਗੋਲੀਆ ਦੀ ਬਰਸਾਤ, ਕਿਸੇ ਤਰਾਂ ਬਚਾਈ ਜਾਨ

ਗੁਰਲਾਭ ਤੇ ਦਿਨ ਦਿਹਾੜੇ ਗੋਲੀਆ ਦੀ ਬਰਸਾਤ, ਕਿਸੇ ਤਰਾਂ ਬਚਾਈ ਜਾਨ

Police and criminals’ firing fetches the life of 8-years-old boy

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਪੱਟੀ ਵਿੱਚ ਇਕ ਵਿਅਕਤੀ ਨੂੰ ਘੇਰ ਕੇ 3 ਬਦਮਾਸ਼ਾ ਵੱਲੋਂ ਗੋਲੀਆ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆ ਚੱਲਣ ਦੇ ਦੌਰਾਨ ਉੁਕਤ ਵਿਅਕਤੀ ਨੇ ਕਿਸੇ ਤਰਾਂ ਆਪਣਾ ਬਚਾਅ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਜਾੰਚ ਸ਼ੁਰੂ ਕਰ ਦਿੱਤੀ ਗਈ ਹੈ।

Advertisements

ਜਾਣਕਾਰੀ ਦਿੰਦੇ ਹੋਏ ਗੁਰਲਾਭ ਸਿੰਘ ਵਾਸੀ ਸ਼ਹਾਬਪੁਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕਰੀਬ 6 ਵਜੇ ਪੱਟੀ ਜਾ ਰਿਹਾ ਸੀ ਤਾਂ ਰਸਤੇ ਵਿਚ ਮਨਜੀਤ ਸਿੰਘ ਵਾਸੀ ਸੈਦਪੁਰ ਜੋ ਕਿ ਹੁਣ ਪੱਟੀ ਵਿੱਚ ਰਿਹ ਰਿਹਾ ਹੈ, ਨੇ 2 ਅਣਪਛਾਤੇ ਵਿਅਕਤੀਆਂ ਸਮੇਤ ਉਸਦਾ ਰਸਤਾ ਰੋਕ ਲਿਆ ਅਤੇ ਗੋਲੀਆਂ ਚਲਾਓਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਅਪਣੀ ਜਾਨ ਬਹੁਤ ਮੁਸ਼ਿਕਲ ਨਾਲ ਬਚਾਈ ਅਤੇ ਉਸਨੇ ਦੱਸਿਆ ਕਿ ਮਨਜੀਤ ਸਿੰਘ ਨਾਲ ਉਸਦਾ ਪਹਿਲਾ ਦਾ ਝਗੜਾ ਚੱਲ ਰਿਹਾ ਸੀ।

ਜਾਣਕਾਰੀ ਦਿੰਦੇ ਹੋਏ ਏਐਸਆਈ ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾੰਚ ਜਾਰੀ ਹੈ।

LEAVE A REPLY

Please enter your comment!
Please enter your name here