Wednesday, October 21, 2026
Home Chandigarh ਭਾਰੀ ਮੀਂਹ ਪੈਣ ਕਾਰਨ ਡੈਮਾਂ ਅਤੇ ਦਰਿਆਵਾਂ ‘ਚ ਵਧਿਆ ਪਾਣੀ ਦਾ ਪੱਧਰ,...

ਭਾਰੀ ਮੀਂਹ ਪੈਣ ਕਾਰਨ ਡੈਮਾਂ ਅਤੇ ਦਰਿਆਵਾਂ ‘ਚ ਵਧਿਆ ਪਾਣੀ ਦਾ ਪੱਧਰ, ਖੋਲੇ ਗਏ ਫਲਡ ਗੇਟ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਪਿੱਛਲੇ 2 ਦਿਨ ਤੋਂ ਭਾਰੀ ਬਾਰਿਸ਼ ਹੋਣ ਕਾਰਨ ਨਦੀਆ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦਾ ਪ੍ਰਭਾਵ ਨਾਲ ਦੇ ਖੇਤਰਾ ਵਿੱਚ ਵੀ ਪੈ ਰਿਹਾ ਹੈ। ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪਿਛਲੇ ਕੱਲ੍ਹ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਪਠਾਨਕੋਟ ਵਿੱਚ ਚੱਕੀ ਨਦੀ ਤੇ ਬਣਿਆ ਪੁਰਾਣਾ ਚੱਕੀ ਪੁੱਲ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਨਵੇਂ ਪੁੱਲ ਨੂੰ ਸੁਰੱਖਿਤ ਰੱਖਣ ਲਈ ਪ੍ਰਸ਼ਾਸ਼ਨ ਨੇ ਆਵਾਜਾਈ ਬੰਦ ਕਰ ਦਿੱਤੀ ਹੈ।

Advertisements

ਇਸ ਕਾਰਨ ਪਠਾਨਕੋਟ- ਜਲੰਧਰ ਦੀ ਆਵਾਜਾਈ ਵੀ ਬੰਦ ਹੈ। ਰੇਲਵੇ ਲਾਈਨ ਹੀ ਯਾਤਰਾ ਦਾ ਇਕ ਸਾਧਨ ਹੈ। ਆਵਾਜਾਈ ਨੂੰ ਨਾਰਨੌਟ ਜੈਮਜ ਸਿੰਘ ਰਾਹੀਂ ਮੋੜ ਦਿੱਤਾ ਗਿਆ ਹੈ। ਰਣਜੀਤ ਸਾਗਰ ਡੈਮ ਦੇ ਹੜ੍ਹ ਗੇਟ ਖੋਲ੍ਹ ਦਿੱਤੇ ਗਏ ਹਨ। ਹੁਸ਼ਿਆਰਪੁਰ ਵਿੱਚ ਪੋਂਗ ਡੈਮ ਅਤੇ ਰੂਪਨਗਰ ਵਿੱਚ ਨੰਗਲ ਡੈਮ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਜਾਰੀ ਹੈ। ਪਠਾਨਕੋਟ ਤੋਂ ਹਿਮਾਚਲ ਜਾਣ ਵਾਲੇ ਰਸਤੇ ‘ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪਹਿਲਾਂ ਹੀ ਪ੍ਰਭਾਵਿਤ ਹੈ। ਬਾਰਿਸ਼ ਕਾਰਨ ਸਤਲੁਜ ਅਤੇ ਬਿਆਸ ਨਦੀਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਦਾ ਰਸਤਾ ਲਗਭਗ 10 ਘੰਟੇ ਬੰਦ ਰਿਹਾ। ਕੁਪਵਾੜਾ ਵਿੱਚ ਇਕ ਇਮਾਰਤ ਡਿੱਗਣ ਨਾਲ 30 ਲੋਕ ਜ਼ਖਮੀ ਹੋਏ ਹਨ। ਮੌਸਮ ਵਿਭਾਗ ਨੇ 27 ਅਗਸਤ ਤੱਕ ਉਂਚਾਈ ਵਾਲੇ ਖੇਤਰਾਂ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਦਿੱਤੀ ਹੈ।

LEAVE A REPLY

Please enter your comment!
Please enter your name here