Friday, October 9, 2026
Home Crime STF ਨਾਲ ਮੁਠਭੇੜ ਤੋਂ ਬਾਅਦ 5 ਆਰੋਪੀ ਗ੍ਰਿਫ਼ਤਾਰ, ਫਾਜ਼ਿਲਪੁਰੀਆ ਦੇ ਕਤਲ ਦੀ...

STF ਨਾਲ ਮੁਠਭੇੜ ਤੋਂ ਬਾਅਦ 5 ਆਰੋਪੀ ਗ੍ਰਿਫ਼ਤਾਰ, ਫਾਜ਼ਿਲਪੁਰੀਆ ਦੇ ਕਤਲ ਦੀ ਰੱਚੀ ਸੀ ਸਾਜ਼ਿਸ਼

ਗੁਰੂਗ੍ਰਾਮ (ਦ ਸਟੈਲਰ ਨਿਊਜ਼)। ਗਾਇਕ ਰਾਹੁਲ ਫਾਜ਼ਿਲਪੁਰੀਆ ਤੇ ਲਗਾਤਾਰ ਹਮਲੇ ਕਰਨ ਦੀਆਂ ਲਗਾਤਾਰ ਸਾਜ਼ਿਸ਼ਾਂ ਹੋ ਰਹੀਆਂ ਸਨ। ਜਿਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਿਸ ਦੌਰਾਨ 5 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਐਸਟੀਐਫ ਅਤੇ ਕ੍ਰਾਈਮ ਬ੍ਰਾਂਚ ਗੁਰੂਗ੍ਰਾਮ ਨੂੰ ਸੂਚਨਾ ਮਿਲੀ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੀਪਕ ਨੰਦਲ ਅਤੇ ਰੋਹਿਤ ਸਿਰਧਾਨੀਆ ਵੱਲੋਂ ਰਾਹੁਲ ਦੇ ਕਤਲ ਦੀ ਸਾਜ਼ਿਸ਼ ਰੱਚੀ ਜਾ ਰਹੀ ਹੈ। ਇਸ ਸੂਚਨਾ ਦੇ ਆਧਾਰ ਤੇ ਐਸਟੀਐਫ ਅਤੇ ਗੁਰੂਗ੍ਰਾਮ ਪੁਲਿਸ ਦੇ ਅਧਿਕਾਰੀਆਂ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

Advertisements

ਜਾਂਚ ਦੌਰਾਨ ਪੁਲਿਸ ਨੂੰ ਬਿਨਾਂ ਨੰਬਰੀ ਪਲੇਟ ਵਾਲੀ  ਇੱਕ ਕਾਰ ਤੇ ਸ਼ੱਕ ਹੋਇਆ ਅਤੇ ਜਦੋਂ ਪੁਲਿਸ ਨੇ ਕਾਰ ਰੋਕਣ ਦੀ ਕੋਸ਼ਿਸ ਕੀਤੀ ਤਾਂ  ਹਮਲਾਵਰਾਂ ਨੇ ਪੁਲਿਸ ਤੇ ਹਮਲਾ ਕੀਤਾ। ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਗੋਲਾਬਾਰੀ ਦੌਰਾਨ ਚਾਰ ਆਰੋਪੀਆਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ, ਜਿਸ ਤੋਂ ਬਾਅਦ ਪੰਜ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਤੋਂ ਬਾਅਦ ਜ਼ਖਮੀ ਹਮਲਾਵਰਾਂ ਨੂੰ ਗੁਰੂਗ੍ਰਾਮ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here