Friday, October 9, 2026
Home Crime ਆਨਲਾਈਨ ਗੇਮ ਬਣੀ ਖੁਦਕੁਸ਼ੀ ਦਾ ਕਾਰਨ, ਪ੍ਰੇਮਿਕਾ ਦੇ ਪਰਿਵਾਰ ਤੇ ਆਰੋਪ 

ਆਨਲਾਈਨ ਗੇਮ ਬਣੀ ਖੁਦਕੁਸ਼ੀ ਦਾ ਕਾਰਨ, ਪ੍ਰੇਮਿਕਾ ਦੇ ਪਰਿਵਾਰ ਤੇ ਆਰੋਪ 

ਰਾਜਸਥਾਨ (ਦ ਸਟੈਲਰ ਨਿਊਜ਼)। ਰਾਜਸਥਾਨ ਦੇ ਕ੍ਰਿਸ਼ਨਾ ਨਗਰ ਦੇ ਵਸਨੀਕ ਨੌਜਵਾਨ ਸਤੀਸ਼ (25ਸਾਲ) ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਤੀਸ਼ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਸਤੀਸ਼ ਪਾਸੋਂ ਸੁਸਾਇਡ ਨੋਟ ਬਰਾਮਦ ਕੀਤਾ ਗਿਆ ਹੈ। ਸੁਸਾਇਡ ਨੋਟ ਦੇ ਮੁਤਾਬਕ ਸਤੀਸ਼ ਨੇ ਔਨਲਾਈਨ ਗੇਮਿੰਗ ਵਿੱਚ ਇੱਕ ਲੱਖ ਤੋਂ ਵੱਧ ਰੁਪਏ ਗੁਆ ਦਿੱਤੇ ਸਨ। ਜਿਸ ਕਾਰਨ ਉਹ ਬਹੁਤ ਦੁੱਖੀ ਸੀ। ਉਸਨੇ ਸੁਸਾਇਡ ਨੋਟ ਵਿੱਚ ਆਪਣੀ ਪ੍ਰੇਮਿਕਾ ਦੇ ਪਰਿਵਾਰ ਤੇ ਉਸਨੂੰ ਤੰਗ ਕਰਨ ਦਾ ਆਰੋਪ ਲਗਾਇਆ ਹੈ।

Advertisements

ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ  ਜਦ ਉਸਨੇ ਆਪਣੇ ਭਰਾ ਨੂੰ ਛੱਤ ਤੇ ਲਟਕਦਾ ਦੇਖਿਆ ਤਾਂ ਬਾਕੀ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਸਤੀਸ਼ ਨੂੰ ਹੇਠਾਂ ਉਤਾਰਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਸਤੀਸ਼ ਦੀ ਪ੍ਰੇਮਿਕਾ ਦੇ ਭਰਾ ਸਮੇਤ ਦੋ ਲੋਕਾਂ ਤੇ ਸਤੀਸ਼ ਦੀ ਖੁਦਕੁਸ਼ੀ ਕਰਨ ਦਾ ਆਰੋਪ ਲਗਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here