Saturday, October 31, 2026
Home Latest ਆਦਮਪੁਰ ਹਵਾਈ ਅੱਡੇ ਤੋਂ ਗਾਜ਼ੀਆਬਾਦ ਦੀਆਂ ਉਡਾਣਾਂ 3 ਸਤੰਬਰ ਤੱਕ ਰੱਦ

ਆਦਮਪੁਰ ਹਵਾਈ ਅੱਡੇ ਤੋਂ ਗਾਜ਼ੀਆਬਾਦ ਦੀਆਂ ਉਡਾਣਾਂ 3 ਸਤੰਬਰ ਤੱਕ ਰੱਦ

ਜਲੰਧਰ (ਦ ਸਟੈਲਰ ਨਿਊਜ਼)। ਆਦਮਪੁਰ ਹਵਾਈ ਅੱਡੇ ਤੋਂ ਗਾਜ਼ੀਆਬਾਦ ਦੇ ਲਈ ਚੱਲਣ ਵਾਲੀ ਸਟਾਰ ਏਅਰ ਦੀਆਂ ਉਡਾਣਾਂ 3 ਸਤੰਬਰ ਤੱਕ ਰੱਦ ਕਰ ਦਿੱਤੀਆ ਗਈਆ ਹਨ। ਜਾਣਕਾਰੀ ਮੁਤਾਬਕ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਕੋਈ ਸੂਚਨਾ ਨਹੀਂ ਮਿਲੀ।

Advertisements

ਜਿਸ ਕਾਰਨ ਯਾਤਰੀਆਂ ਨੂੰ ਯਾਤਰਾ ਕਰਨ ਵਿੱਚ ਕਾਫ਼ੀ ਮੁਸ਼ਕਲ ਆ ਰਹੀਆਂ ਹਨ ਅਤੇ ਉਹ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਆਪਣੀ ਉਡਾਣਾਂ ਲੈਣ ਲਈ ਮਜਬੂਰ ਹਨ, ਜਿਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਲਾਗਤ ਦੋਵੇਂ ਵਧ ਗਏ ਹਨ। ਜਾਣਕਾਰੀ ਮੁਤਾਬਕ ਯਾਤਰੀ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡਾ ਸੁਵਿਧਾਜਨਕ ਸੀ ਪਰ ਹੁਣ ਵਾਰ-ਵਾਰ ਉਡਾਣਾਂ ਰੱਦ ਹੋਣ ਕਾਰਨ ਯਾਤਰਾ ਕਰਨ ਲਈ ਕਾਫੀ ਮੁਸ਼ਕਿਲਾਂ ਆ ਰਹੀਆ ਹਨ।

LEAVE A REPLY

Please enter your comment!
Please enter your name here