
ਤਰਨਤਾਰਨ (ਦ ਸਟੈਲਰ ਨਿਊਜ਼)। ਪੱਟੀ ਦੇ ਨੇੜੇ ਪਿੰਡ ਲੋਹਕਾ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਇੱਕੋ ਘਰ ਦੇ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ 3 ਮੈਂਬਰ ਜ਼ਖਮੀ ਹਨ।

ਇਸ ਘਟਨਾ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੀਤ ਸਿੰਘ, ਜੋ ਕਿ ਕਰਿਆਨੇ ਦੀ ਦੁਕਾਨ ਨਾਲ ਆਟਾ ਚੱਕੀ ਦਾ ਵੀ ਕੰਮ ਕਰਦਾ ਹੈ ਅਤੇ ਉਸਨੇ ਕੁਝ ਮੱਕੀ ਆਪਣੇ ਘਰ ਦੇ ਗੋਦਾਮ ਵਿੱਚ ਸਟੋਰ ਕਰਕੇ ਰੱਖੀ ਹੋਈ ਸੀ, ਜਿਸਨੂੰ ਦਵਾਈ ਲੱਗੀ ਹੋਈ ਸੀ ਅਤੇ ਬੀਤੀ ਰਾਤ ਘਰ ਵਿੱਚ ਲੱਗੇ ਏਸੀ ਨੇ ਉਸ ਜ਼ਹਿਰੀਲੀ ਦਵਾਈ ਨੂੰ ਕਮਰੇ ਵਿੱਚ ਖਿੱਚ ਲਿਆ।
ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਪੀੜਿਤ, ਉਸਦੀ ਪਤਨੀ ਅਤੇ ਉਸਦੀ ਇੱਕ ਧੀ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜਾਰੀ ਹੈ।












