Wednesday, October 14, 2026
Home Crime ਨੌਜਵਾਨ ਦੀ ਸੋਨੇ ਦੀ ਚੈਨ ਲੁੱਟ ਕੇ ਲੁਟੇਰੇ ਹੋਏ ਫਰਾਰ

ਨੌਜਵਾਨ ਦੀ ਸੋਨੇ ਦੀ ਚੈਨ ਲੁੱਟ ਕੇ ਲੁਟੇਰੇ ਹੋਏ ਫਰਾਰ

ਸਮਰਾਲਾ (ਦ ਸਟੈਲਰ ਨਿਊਜ਼)। ਸਮਰਾਲਾ ਸ਼ਹਿਰ ਦੇ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਨੇੜੇ ਦੇ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਨੌਜਵਾਨ ਦੀ ਦੋ ਤੋਲੇ ਦੀ ਸੋਨੇ ਦੀ ਚੇਨ ਲੁੱਟਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵੇਂ ਆਰੋਪੀ ਫਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਪੀੜਤ ਮਨੀ ਕੁਮਾਰ ਨੰਦਾ ਨੇ ਦੱਸਿਆ ਕਿ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਗਲੀ ਵਿੱਚ ਰਹਿੰਦੇ ਹਨ।ਉਹ ਸ਼ਾਮ ਨੂੰ ਘਰ ਦੇ ਨੇੜੇ ਕੰਫੇਕਸ਼ਨਰੀ ਦੀ ਦੁਕਾਨ ਵਿੱਚ ਬਰੈਡ ਲੈਣ ਗਿਆ ਸੀ ਅਤੇ ਬਰੈਡ ਖਰੀਦ ਕੇ ਜਦੋਂ ਘਰ ਨੂੰ ਵਾਪਸ ਜਾਣ ਲੱਗਾ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿੰਨਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਪਿੱਛੇ ਤੋਂ ਮੇਰੀ ਗੱਲ ਵਿੱਚ ਪਾਈ ਦੋ ਸੋਨੇ ਦੀ ਚੇਨ ਨੂੰ ਲੁੱਟ ਲਈ ਅਤੇ ਆਪਣੇ ਸਾਥੀ ਮੋਟਰਸਾਈਕਲ ਨਾਲ ਫਰਾਰ ਹੋ ਗਿਆ।

Advertisements

ਇਸ ਮਾਮਲੇ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸਮਰਾਲਾ ਪੁਲਿਸ ਦੇ ਏ ਐਸਆਈ ਜਰਨੈਲ ਸਿੰਘ ਨੇ ਦੱਸਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here