Tuesday, October 20, 2026
Home Crime ਦੋ ਵਿਦੇਸ਼ੀ ਨੌਜਵਾਨਾਂ ਨੇ ਸਿੱਖ ਕੁੜੀ ਨਾਲ ਕੀਤਾ ਬਲਾਤਕਾਰ

ਦੋ ਵਿਦੇਸ਼ੀ ਨੌਜਵਾਨਾਂ ਨੇ ਸਿੱਖ ਕੁੜੀ ਨਾਲ ਕੀਤਾ ਬਲਾਤਕਾਰ

ਯੂਕੇ(ਦ ਸਟੈਲਰ ਨਿਊਜ਼)। ਯੂਕੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ।ਜਿੱਥੇ ਦੇ ਓਲਡਬਰੀ ਪਾਰਕ ਵਿੱਚ ਭਾਰਤੀ ਮੂਲ ਦੀ ਸਿੱਖ ਕੁੜੀ ‘ਤੇ ਨਸਲੀ ਹਮਲੇ ਤੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਉਸ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ।ਜਾਣਕਾਰੀ ਅਨੁਸਾਰ ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਘਟਨਾ ਵਿੱਚ ਅਪਰਾਧ ਕਰਨ ਵਾਲੇ ਦੋਵੇਂ ਬ੍ਰਿਟਿਸ਼ ਸਨ।

Advertisements

ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਇਸ ਦਿੱਖ ਦੀ ਪਛਾਣ ਕੀਤੀ ਜਿਸ ਕਾਰਨ ਪੁਲਿਸ ਨਸਲੀ ਹਮਲੇ ਦੇ ਆਧਾਰ ‘ਤੇ ਇਸ ਦੀ ਜਾਂਚ ਕਰ ਰਹੀ ਹੈ। ਯੂਕੇ ਸਿੱਖ ਫੈਡਰੇਸ਼ਨ ਨੇ ਇਸ ਪੂਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਸ ਮਾਮਲੇ ਵਿੱਚ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here