
ਗੁਰੂਗ੍ਰਾਮ (ਦ ਸਟੈਲਰ ਨਿਊਜ਼)। ਗੁਰੂਗ੍ਰਾਮ ਦੇ ਸੈਕਟਰ 45 ਵਿੱਚ ਸਥਿਤ ਪ੍ਰਾਪਰਟੀ ਡੀਲਿੰਗ ਕੰਪਨੀ ਐਮਐਨਆਰ ਬਿਲਡਮਾਰਕ ਦੇ ਦਫ਼ਤਰ ‘ਤੇ ਆਰੋਪੀਆਂ ਨੇ ਗੋਲੀਆਂ ਚਲਾਈਆਂ। ਬਦਮਾਸ਼ਾਂ ਨੇ ਇੱਥੇ 25 ਤੋਂ 30 ਰਾਊਂਡ ਫਾਇਰ ਕੀਤੇ। ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਸ਼ੀਸ਼ੇ ਅਤੇ ਅੰਦਰ ਖੜ੍ਹੀਆਂ ਕਾਰਾਂ, ਬੀਐਮਡਬਲਿਊ ਅਤੇ ਜੈਗੁਆਰ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਬਿਲਡਰ ਅਤੇ ਉਸਦੇ ਸਟਾਫ ਨੇ ਇਸ ਘਟਨਾ ਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ।

ਇਸ ਘਟਨਾ ਦੇ ਬਾਅਦ ਪੁਲਿਸ ਸਟੇਸ਼ਨ, ਕ੍ਰਾਈਮ ਟੀਮ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਬਿਲਡਮਾਰਕ, 11 ਬਿਲਡਰਾਂ ਦੀ ਮਲਕੀਅਤ ਵਾਲਾ ਇੱਕ ਦਫਤਰ ਚਲਾਉਂਦੀ ਹੈ। ਜੋ ਗੁਰੂਗ੍ਰਾਮ ਅਤੇ ਦਿੱਲੀ-ਐਨਸੀਆਰ ਵਿੱਚ ਪ੍ਰਮੁੱਖ ਬਿਲਡਰਾਂ ਲਈ ਪ੍ਰੋਜੈਕਟਾਂ ਦੀ ਖਰੀਦ-ਵੇਚ ਵਿੱਚ ਸ਼ਾਮਲ ਰਹੇ ਹਨ। ਜਾਂਚ ਤੋਂ ਪਤਾ ਲਗਿਆ ਕਿ ਹਮਲੇ ਦਾ ਕਾਰਨ ਜਬਰੀ ਵਸੂਲੀ ਹੋ ਸਕਦਾ ਹੈ ਅਤੇ ਇਹ ਗੋਲੀਬਾਰੀ ਵਿਦੇਸ਼ਾਂ ਵਿੱਚ ਸਥਿਤ ਕੁਝ ਗੈਂਗਸਟਰਾਂ ਦੇ ਇਸ਼ਾਰੇ ‘ਤੇ ਕੀਤੀ ਗਈ ਸੀ












