Wednesday, October 28, 2026
Home Punjab ਮੁਹਾਲੀ ‘ਚ ਤਨਖਾਹਾਂ ਨੂੰ ਲੈ ਕੇ ਨਰਸਾਂ ਨੇ ਕੀਤਾ ਪ੍ਰਦਰਸ਼ਨ

ਮੁਹਾਲੀ ‘ਚ ਤਨਖਾਹਾਂ ਨੂੰ ਲੈ ਕੇ ਨਰਸਾਂ ਨੇ ਕੀਤਾ ਪ੍ਰਦਰਸ਼ਨ

ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੀਆਂ ਨਰਸਾਂ ਵਲੋ ਆਪਣੀ ਤਨਖਾਹਾਂ ਚ ਵੱਡੇ ਫ਼ਰਕ ਕਰਕੇ ਮੌਜੂਦਾ ਪੇ-ਸਕੇਲ 4600 ਗ੍ਰਡ ਪੇ ਦੀ ਮੁੱਖ ਮੰਗ ਨੂੰ ਲੈਕੇ ਅਣਮਿੱਥੇ ਸਮੇਂ ਲਈ ਹਸਪਤਾਲ ਫੇਸ 6 ਮੁਹਾਲੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਨਰਸਾਂ ਵਲੋ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਵਿੱਚ ਵੀ ਇਹ ਹੜਤਾਲ਼ ਜਾਰੀ ਹੈ। ਕਾਲੇਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਤੇ ਮੈਡੀਕਲ ਸੁਪਰਡੈਂਟ ਨਵਦੀਪ ਸਿੰਘ ਸੈਣੀ ਅਤੇ SMO ਮੁਹਾਲੀ ਡਾ. ਹਰਮਿੰਦਰ ਸਿੰਘ ਚੀਮਾ ਨੇ ਉਹਨਾਂ ਨੂੰ ਸ਼ਾਂਤ ਕਰਨ ਅਤੇ ਆਪਣੀ ਡਿਊਟੀ ਜੋਇਨ ਕਰਨ ਲਈ ਗੱਲਬਾਤ ਕੀਤੀ ਪਰ ਨਰਸਾਂ ਆਪਣੇ ਅਧਿਕਾਰ ਲਈ ਡੱਟੀਆਂ ਹੋਈਆਂ ਸਨ ।

Advertisements

ਜਾਣਕਾਰੀ ਮੁਤਾਬਕ ਨਰਸਾਂ ਨੇ ਦੱਸਿਆ ਕਿ ਘੱਟ ਪੈਸੇ ‘ਤੇ ਕੰਮ ਕਰਨ ਲਈ ਮਜਬੂਰ ਹਾਂ। ਪਰ ਸਾਡੇ ਕਰਕੇ ਆਮ ਜਨਤਾ ਜ਼ਿਆਦਾ ਪਰੇਸ਼ਾਨ ਨਹੀਂ ਹੋ ਰਹੀ ਕਿਉਕਿ DHS ਦਾ ਨਰਸਿੰਗ ਸਟਾਫ ਸਿਹਤ ਸੇਵਾਵਾਂ ਦੇ ਰਿਹਾ ਹੈ। ਇਸੇ ਤਰ੍ਹਾਂ ਯੂਨੀਅਨ ਵੱਲੋਂ ਮਿੰਨੀ ਸਕੱਤਰੇਤ ਵਿੱਚ ਸੰਬੰਧਿਤ ਉੱਚ ਅਧਿਕਾਰੀਆਂ ਸਕੱਤਰ ਸਿਹਤ ਪੰਜਾਬ ,ਸ਼੍ਰੀਕੁਮਾਰ ਰਾਹੁਲ ਨਾਲ ਮੀਟਿੰਗ ਕੀਤੀ ਗਈ।

LEAVE A REPLY

Please enter your comment!
Please enter your name here