Wednesday, October 28, 2026
Home National ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਕਾਰ ਦੇ ਉੱਡੇ ਪਰਖੱਚੇ , 6 ਦੀ...

ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਕਾਰ ਦੇ ਉੱਡੇ ਪਰਖੱਚੇ , 6 ਦੀ ਮੌਤ

ਮੁਜ਼ੱਫਰਨਗਰ (ਦ ਸਟੈਲਰ ਨਿਊਜ਼)।   ਮੁਜ਼ੱਫਰਨਗਰ ਦੇ ਤਿਤਾਵੀ ਥਾਣਾ ਖੇਤਰ ਚ ਇੱਕ ਦਰਦਨਾਕ  ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਬੇਕਾਬੂ ਅਰਟਿਗਾ ਕਾਰ ਸੜਕ ਦੇ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ।  ਜਿਸ ਦੌਰਾਨ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡੇ ਗਏ। ਜਾਣਕਾਰੀ ਮੁਕਾਬਕ ਫਰੀਦਪੁਰ ਪਿੰਡ ਦੇ ਵਾਸੀ ਮਹਿੰਦਰ ਦੀ ਦਸ ਦਿਨ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਇਸ ਲਈ ਪਰਿਵਾਰ ਅਸਥੀਆਂ ਵਿਸਰਜਿਤ ਕਰਨ ਲਈ ਕਰਨਾਲ ਤੋਂ ਹਰਿਦੁਆਰ ਜਾ ਰਿਹਾ ਸੀ। ਜਦੋਂ ਪਰਿਵਾਰ ਪਾਣੀਪਤ-ਖਾਤਿਮਾ ਰਾਸ਼ਟਰੀ ਰਾਜਮਾਰਗ ‘ਤੇ ਤ੍ਰਿਦੇਵ ਹੋਟਲ ਦੇ ਸਾਹਮਣੇ ਕਾਰ ਵਿੱਚ ਪਹੁੰਚਿਆ ਤਾਂ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ।

Advertisements

ਇਸ ਹਾਦਸੇ ਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਿੱਥੇ  ਇੱਕ ਜ਼ਖਮੀ ਦੀ ਮੌਤ ਹੋ ਗਈ । ਮ੍ਰਿਤਕਾਂ ਦੀ ਪਛਾਣ ਸ਼ਿਵਾ ਪੁੱਤਰ ਵਿਨੋਦ, ਮਿੰਨੀ ਪਤਨੀ ਰਾਜੇਂਦਰ, ਮੋਹਿਨੀ ਪਤਨੀ ਮੋਹਿੰਦਰ, ਪੀਯੂਸ਼ ਪੁੱਤਰ ਮਹਿੰਦਰ, ਰਾਜੇਂਦਰ ਪੁੱਤਰ ਜਗਨਨਾਥ ਅਤੇ ਅੰਜੂ ਪਤਨੀ ਸੁਨੀਲ ਵਜੋਂ ਹੋਈ ਹੈ।

LEAVE A REPLY

Please enter your comment!
Please enter your name here