Saturday, October 31, 2026
Home Punjab CM ਨੇ ਨਵੀਂ ਪਸ਼ੂ ਫੀਡ ਫੈਕਟਰੀ ਦਾ ਕੀਤਾ ਉਦਘਾਟਨ

CM ਨੇ ਨਵੀਂ ਪਸ਼ੂ ਫੀਡ ਫੈਕਟਰੀ ਦਾ ਕੀਤਾ ਉਦਘਾਟਨ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਜਪੁਰਾ ਵਿਚ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ ਗਿਆ। ਇਹ ਫੈਕਟਰੀ ਵਿਦੇਸ਼ੀ ਕੰਪਨੀ ਡੀ. ਹੌਜ਼ ਵੱਲੋਂ ਖੋਲ੍ਹੀ ਗਈ ਹੈ। ਕੰਪਨੀ ਨੇ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਪੰਜਾਬ ਵਿਚ ਖੋਲਿਹਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਫੈਕਟਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।

Advertisements

ਇਸ ਮੌਕੇ ਕੰਪਨੀ ਦੇ ਮਾਲਕ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਦਰਲੈਂਡ ਆਉਣ ਦਾ ਸੱਦਾ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਇਹ ਸੱਦਾ ਪ੍ਰਵਾਨ ਕਰਦਿਆਂ ਕਿਹਾ ਕਿ ਜਦੋਂ ਵੀ ਸਮਾਂ ਮਿਲਿਆ ਤਾਂ ਉਹ ਜ਼ਰੂਰ ਆਉਣਗੇ ਤੇ ਆਪਣੇ ਨਾਲ ਕੁਝ ਕਿਸਾਨ ਭਰਾਵਾਂ ਨੂੰ ਵੀ ਲੈ ਕੇ ਜਾਣਗੇ, ਜੋ ਨਵੇਂ ਤਰੀਕਿਆਂ ਨਾਲ ਕੁਝ ਕਰਨਾ ਚਾਹੁੰਦੇ ਹਨ।
 

LEAVE A REPLY

Please enter your comment!
Please enter your name here