Tuesday, October 13, 2026
Home Education ਲਾਜਪਤ ਰਾਏ ਸਕੂਲ ‘ਚ ਟਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ ਦਾ ਆਯੋਜਨ

ਲਾਜਪਤ ਰਾਏ ਸਕੂਲ ‘ਚ ਟਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਾਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ LASI ਤੇਜਿੰਦਰ ਕੌਰ ਅਤੇ ASI ਮਨੋਹਰ ਚੰਦ ਟ੍ਰੈਫਿਕ ਐਜੂਕੇਸ਼ਨ ਸੈਲ ਹੁਸ਼ਿਆਰੁਪਰ ਅਤੇ ਵਿਜੇ ਅਰੋੜਾ ਮੈਂਬਰ ਰੋਡ ਸੇਫਟੀ ਕਮੇਟੀ ਪੰਜਾਬ ਚੰਡੀਗੜ੍ਹ ਵੱਲੋਂ Lajpat Rai Senior Secondary Hoshiarpur  ਵਿਖੇ ਵਿਦਿਆਰਥੀਆ ਨਾਲ ਟਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਆਈਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਜਿਵੇਂ ਕਿ ਟਰੈਫਿਕ ਦੇ ਨਵੇਂ ਕਾਨੂੰਨ ਅਨੁਸਾਰ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਵਿਦਿਆਰਥੀ ਕੋਈ ਵੀ ਗੇਅਰ ਵਾਲਾ ਵਹੀਕਲ ਨਾ ਚਲਾਉਣ ਉਲੰਘਣਾ ਕਰਨ ਵਾਲੇ ਬੱਚਿਆਂ ਦੇ ਨਾਲ ਨਾਲ ਮਾਤਾ/ਪਿਤਾ ਜਾਂ ਵਹੀਕਲ ਦੇ ਮਾਲਕ ਨੂੰ ਭਰਨਾ ਪਵੇਗਾ ਭਾਰੀ ਜੁਰਮਾਨਾ ਅਤੇ ਨਾਲ ਮਿਲੇਗੀ ਤਿੰਨ ਸਾਲ ਦੀ ਸਜ਼ਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

Advertisements

ਸਾਈਕਲ ਪਰ ਚੱਲਦੇ ਸਮੇਂ ਚੌਕਾਂ ਵਿੱਚ ਲੱਗੀਆਂ ਲਾਈਟਾ ਦੀ ਪਾਲਣਾ ਕਰਦੇ ਹੋਏ ਚੌਕ ਨੂੰ ਪਾਰ ਕਰਨਾ ਅਤੇ ਕਿਸੇ ਵੀ ਕਿਸਮ ਦਾ ਨਸ਼ਾ ਦਾ ਪ੍ਰਯੋਗ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਅਤੇ ਫ਼ਰਿਸ਼ਤੇ ਸਕੀਮ 2024 ਅਧੀਨ ਰੋਡ ਐਕਸੀਡੈਂਟ ਵਿਚ ਜ਼ਖਮੀਆਂ ਵਿਆਕਤੀਆਂ ਨੂੰ ਮੁਢਲੀ ਸਹਾਇਤਾ ਦੇਣ ਅਤੇ ਹਸਪਤਾਲ ਵਿਚ ਦਾਖਲ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ  ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਵੀ ਟਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਕਿਸੇ ਵੀ ਵਹੀਕਲ ਨੂੰ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬੱਸ ਚਲਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ ਦੀ ਹਦਾਇਤ ਕੀਤੀ ਤਾਂ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸਾਈਬਰ ਕ੍ਰਾਈਮ ਦੁਆਰਾ ਹੋ ਰਹੀਆਂ ਠੱਗੀਆਂ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ ਤਾਂ ਜੋ ਰੋਜ਼ਾਨਾ ਹੋਣ ਵਾਲੇ ਰੋਡ ਐਕਸੀਡੈਂਟਾ ਵਿੱਚ ਹੋਣ ਜਾਨੀ ਮਾਲੀ ਨੁਕਸਾਨ ਤੋਂ ਬੱਚਿਆਂ ਜਾ ਸਕੇ।

LEAVE A REPLY

Please enter your comment!
Please enter your name here