Tuesday, October 20, 2026
Home Crime DIG Bhullar Case: ਸਾਰੀ ਰਾਤ ਘਰ ਚੱਲੀ ਚੈਕਿੰਗ, ਕਰੋੋੜਾਂ ਦੀ ਨਕਦੀ, ਸੋਨਾ...

DIG Bhullar Case: ਸਾਰੀ ਰਾਤ ਘਰ ਚੱਲੀ ਚੈਕਿੰਗ, ਕਰੋੋੜਾਂ ਦੀ ਨਕਦੀ, ਸੋਨਾ ਤੇ ਹੋਰ ਸਾਮਾਨ ਬਰਾਮਦ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਜਿਸ ਕਾਰਨ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲਿਆਂ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ । ਜਾਣਕਾਰੀ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਡੀਆਈਜੀ ਦੇ ਮੋਹਾਲੀ ਦਫਤਰ ਅਤੇ ਸੈਕਟਰ 40, ਚੰਡੀਗੜ੍ਹ ਸਥਿਤ ਬੰਗਲੇ ਦੀ ਤਲਾਸ਼ੀ ਲਈ।

Advertisements

ਤਲਾਸ਼ੀ ਦੇ ਦੌਰਾਨ ਉਸਦੇ ਬੰਗਲੇ ਵਿੱਚੋਂ 7 ਕਰੋੜ ਰੁਪਏ ਦੀ ਨਕਦੀ ਮਿਲੀ, ਜੋ ਕਿ 3 ਬੈਗਾਂ ਅਤੇ 2 ਬ੍ਰੀਫਕੇਸਾਂ ਵਿੱਚ ਪੈਕ ਕੀਤੀ ਗਈ ਸੀ। ਇਸ ਨੂੰ ਗਿਣਨ ਲਈ, ਸੀਬੀਆਈ ਟੀਮ ਨੂੰ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ।  15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਦੇ ਨਾਲ-ਨਾਲ ਸੋਨੇ ਦੇ ਗਹਿਣੇ ਅਤੇ ਹੋਰ ਦਸਤਾਵੇਜ਼ ਵੀ ਮਿਲੇ ਹਨ। ਉਨ੍ਹਾਂ ਦੇ ਘਰ ਤੋਂ ਇੱਕ ਬੀਐਮਡਬਲਯੂ, ਇੱਕ ਮਰਸੀਡੀਜ਼ ਕਾਰ ਅਤੇ ਇੱਕ ਬੈਂਕ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here