
ਚੰਡੀਗੜ੍ਹ (ਸਟੈਲਰ ਨਿਊਜ਼)। ਰਿਸ਼ਵਤਖੋਰੀ ਦੇ ਮਾਮਲੇ ’ਚ ਸਾਬਕਾ ਹਾਕੀ ਖ਼ਿਡਾਰੀ ਕ੍ਰਿਸ਼ਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਹਾਕੀ ਖਿਡਾਰੀ ਕ੍ਰਿਸ਼ਨੂੰ ਜੋ ਕਿ ਕਈ ਸਿਆਸਤਦਾਨਾਂ ਦਾ ਨਜ਼ਦੀਕੀ ਦਸਿਆ ਜਾ ਰਿਹਾ ਹੈ, ਉਸ ਨੂੰ ਵੀ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਸੀ.ਬੀ.ਆਈ. ਵਲੋਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਬਾਅਦ ਦੁਪਹਿਰ ਕ੍ਰਿਸ਼ਨੂੰ ਤੇ ਡੀ.ਆਈ.ਜੀ. ਭੁੱਲਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਬੀਤੀ ਰਾਤ ਡੀ.ਆਈ. ਜੀ. ਦੇ ਘਰ ਤੋਂ ਰਿਸ਼ਵਤਖੋਰੀ ਮਾਮਲੇ ਵਿਚ 7 ਕਰੋੜ ਦੇ ਕਰੀਬ ਨਕਦੀ ਬਰਾਮਦ ਹੋਈ ਸੀ।












