Wednesday, October 21, 2026
Home Crime ਤੇਜ਼ ਰਫ਼ਤਾਰ ਕੰਟੇਨਰ ਨੇ ਕਾਰ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਮੌਤ,...

ਤੇਜ਼ ਰਫ਼ਤਾਰ ਕੰਟੇਨਰ ਨੇ ਕਾਰ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਮੌਤ, 1 ਦੀ ਹਾਲਤ ਗੰਭੀਰ

ਦਿੱਲੀ (ਦ ਸਟੈਲਰ ਨਿਊਜ਼)। ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਇਕ ਸੜਕ ਹਾਦਸਾ ਵਾਪਰਿਆ। ਬੀਤੀ ਰਾਤ ਇਕ ਕਾਰ ਅਚਾਨਕ ਹਾਦਸਾਗ੍ਰਸਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਅੰਦਰ ਬੈਠੇ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 

Advertisements

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਰਾਤ ਲਗਭਗ 12:30 ਵਜੇ ਉਜੈਨ ਦੇ ਘਾਟੀਆ ਖੇਤਰ ਵਿਚ ਵਾਪਰਿਆ। ਹਾਦਸੇ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵਿਧਾਇਕ ਸਤੀਸ਼ ਮਾਲਵੀਆ ਨੇ ਜਾਣਕਾਰੀ ਦਿੰਦੇ ਦੱਸਿਆ ਘਾਟੀਆ ਦੇ ਵਿਧਾਇਕ ਸਤੀਸ਼ ਮਾਲਵੀਆ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਮ੍ਰਿਤਕਾਂ ਦੀ ਉਮਰ ਲਗਭਗ 20-22 ਸਾਲ ਸੀ ਤੇ ਉਨ੍ਹਾਂ ਵਿਚੋਂ ਇਕ ਐਮ.ਬੀ.ਏ. ਦਾ ਵਿਦਿਆਰਥੀ ਸੀ।

ਸਤੀਸ਼ ਦੇ ਅਨੁਸਾਰ, ਇਹ ਹਾਦਸਾ ਰਾਤ 12:30 ਵਜੇ ਦੇ ਕਰੀਬ ਘਾਟੀਆ ਖੇਤਰ ਦੇ ਜੇਠਲ ਨੇੜੇ ਵਾਪਰਿਆ। ਹਾਦਸੇ ਵਿਚ ਤਿੰਨ ਹੋਣਹਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਤਿੰਨੋਂ ਵਡਨਗਰ ਖੇਤਰ ਦੇ ਰਹਿਣ ਵਾਲੇ ਹਨ। ਉਨ੍ਹਾਂ ਇਸ ਹਾਦਸੇ ਪ੍ਰਤੀ ਅਪਣੀ ਸੰਵੇਦਨ ਪ੍ਰਗਟ ਕਰਦਿਆਂ ਕਿਹਾ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੈਂ ਹਾਦਸੇ ਤੋਂ ਪਰਵਾਰਾਂ ਨੂੰ ਮਿਲਣ ਆਇਆ ਹਾਂ। ਇਸ ਦੁੱਖ ਦੀ ਘੜੀ ’ਚ ਮੈਂ ਪੀੜਤ ਪਰਵਾਰਾਂ ਨਾਲ ਖੜਾ ਹਾਂ ਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਾ ਹਾਂ।

ਜਾਣਕਾਰੀ ਅਨੁਸਾਰ ਕਾਰ ਵਿਚ ਚਾਰ ਲੋਕ ਸਵਾਰ ਸਨ। ਉਹ ਮਾਂ ਬਗਲਾਮੁਖੀ ਮੰਦਰ ਦੇ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ, ਉਨ੍ਹਾਂ ਦੀ ਕਾਰ ਸੜਕ ਦੇ ਦੂਜੇ ਪਾਸੇ ਜਾ ਰਹੀ ਸੀ। ਉਲਟ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਕੰਟੇਨਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ 22 ਸਾਲਾ ਆਦਿਤਿਆ ਪੰਡਯਾ, 20 ਸਾਲਾ ਅਭੈ ਪੰਡਤ ਅਤੇ 50 ਸਾਲਾ ਰਾਜੇਸ਼ ਰਾਵਲ ਵਜੋਂ ਹੋਈ ਹੈ। 20 ਸਾਲਾ ਸ਼ੈਲੇਂਦਰ ਆਚਾਰੀਆ ਦੀ ਹਾਲਤ ਗੰਭੀਰ ਹੈ ਅਤੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਾਰ ਨੂੰ ਟੱਕਰ ਮਾਰਨ ਵਾਲੇ ਟੈਂਕਰ ਦਾ ਡਰਾਈਵਰ ਫ਼ਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

LEAVE A REPLY

Please enter your comment!
Please enter your name here