Tuesday, October 13, 2026
Home National ਛੱਪੜ ‘ਚ ਡੁੱਬਣ ਨਾਲ 5 ਬਚਿੱਆ ਦੀ ਮੌਤ

ਛੱਪੜ ‘ਚ ਡੁੱਬਣ ਨਾਲ 5 ਬਚਿੱਆ ਦੀ ਮੌਤ

ਝਾਰਖੰਡ (ਦ ਸਟੈਲਰ ਨਿਊਜ਼)। ਝਾਰਖੰਡ ਦੇ ਹਜ਼ਾਰੀਬਾਗ ਵਿੱਚ ਛੱਪੜ ਵਿੱਚ ਨਹਾਉਂਦੇ 4 ਨਾਬਾਲਗ ਲੜਕੀਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ ਕਟਕਮਸੰਡੀ ਬਲਾਕ ਦੇ ਸਾਹਪੁਰ ਪੰਚਾਇਤ ਵਿੱਚ ਵਾਪਰੀ। ਪੁਲਿਸ ਸੁਪਰਡੈਂਟ ਅਮਿਤ ਕੁਮਾਰ ਨੇ ਦੱਸਿਆ ਕਿ ਕਟਕਮਸੰਡੀ ਥਾਣੇ ਦੇ ਸਾਹਪੁਰ ਪੰਚਾਇਤ ਨਾਲ ਸੰਬੰਧਿਤ 4 ਕੁੜੀਆਂ ਅਤੇ ਇਕ 12 ਸਾਲਾ ਲੜਕਾ ਝੱਪੜ ਵਿਚ ਨਹਾਉਣ ਵੇਲੇ ਡੁੱਬ ਗਏ।

Advertisements

ਝਾਰਖੰਡ ਵਿੱਚ ਛੱਠ ਤਿਉਹਾਰ ਦੌਰਾਨ ਡੁੱਬਣ ਵਾਲੇ ਲੋਕਾਂ ਦੀ ਗਿਣਤੀ 11 ਹੋ ਗਈ ਹੈ। ਸੋਮਵਾਰ ਨੂੰ ਹੀ ਪੰਜ ਹੋਰ ਬੱਚੇ ਵੱਖ-ਵੱਖ ਥਾਵਾਂ ‘ਤੇ ਡੁੱਬ ਗਏ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਛੱਠ ਪੂਜਾ ਦੌਰਾਨ ਡੁੱਬ ਗਏ।

LEAVE A REPLY

Please enter your comment!
Please enter your name here