Tuesday, October 13, 2026
Home National ਰੂਸ ਤੋਂ ਧੋਖੇ ਨਾਲ ਯੂਕਰੇਨ ਦੀ ਜੰਗ ‘ਚ ਭੇਜੇ ਗਏ ਨੌਜਵਾਨ ਦੀ...

ਰੂਸ ਤੋਂ ਧੋਖੇ ਨਾਲ ਯੂਕਰੇਨ ਦੀ ਜੰਗ ‘ਚ ਭੇਜੇ ਗਏ ਨੌਜਵਾਨ ਦੀ ਮੌਤ, ਦੂਜਾ ਜ਼ਖਮੀ

ਹਰਿਆਣਾ (ਦ ਸਟੈਲਰ ਨਿਊਜ਼)। ਰੂਸ ਦੀ ਫੌਜ ਵਿੱਚ ਧੋਖੇ ਨਾਲ ਭਰਤੀ ਕੀਤੇ ਯੂਕਰੇਨ ਦੀ ਜੰਗ ਵਿੱਚ ਧੱਕੇ ਗਏ ਹਿਸਾਰ ਜ਼ਿਲ੍ਹੇ ਦੇ ਪਿੰਡ ਮਦਨਹੇੜੀ ਦੇ ਦੋ ਨੌਜਵਾਨਾਂ ਵਿੱਚੋਂ ਇੱਕ ਸੋਨੂੰ (28) ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਬੁੱਧਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦੀ ਜਾਵੇਗੀ। ਰੂਸ ਸਥਿਤ ਭਾਰਤੀ ਦੂਤਘਰ ਅਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਨੂੰ ਦੇ ਪਰਿਵਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਹੈ। ਦੂਜੇ ਨੌਜਵਾਨ ਅਮਨ (24) ਬਾਰੇ ਸੂਚਨਾ ਮਿਲੀ ਹੈ ਕਿ ਉਹ ਜੰਗ ਵਿੱਚ ਜ਼ਖਮੀ ਹੋ ਚੁੱਕਾ ਹੈ। ਉਸ ਨੇ ਆਪਣੀ ਵੀਡੀਓ ਤੇ ਫੋਟੋ ਪਰਿਵਾਰ ਨੂੰ ਭੇਜ ਕੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

Advertisements

ਸੋਨੂੰ ਦੇ ਚਾਚਾ ਅਨਿਲ ਨੇ ਦੱਸਿਆ ਕਿ ਉਹ ਰੂਸ ਸਥਿਤ ਭਾਰਤੀ ਦੂਤਘਰ ਦੇ ਐਮਰਜੈਂਸੀ ਨੰਬਰ ’ਤੇ ਲਗਾਤਾਰ ਰਾਬਤਾ ਕਰਦੇ ਆ ਰਹੇ ਹਨ। ਲੰਘੇ ਦਿਨ ਉੱਥੋਂ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਸਟੀਕ ਜਾਣਕਾਰੀ ਦੇਣਗੇ। ਇਸ ਮਗਰੋਂ ਅੱਜ ਨੂੰ ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਵਿੱਚ ਸੋਨੂੰ ਦੀ ਮੌਤ ਹੋਣ ਤੇ ਉਸ ਦੀ ਲਾਸ਼ ਭੇਜਣ ਦੀ ਸੂਚਨਾ ਦਿੱਤੀ।

LEAVE A REPLY

Please enter your comment!
Please enter your name here