
ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਗਿਦੜਬਾਹਾ ਦੇ ਪਿੰਡ ਮਧੀਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿਸਾਨ ਮਾਂ -ਪੁੱਤ ਨੂੰ ਸੰਗਲਾਂ ਨਾਲ ਬੰਨ੍ਹਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਕਿਸਾਨ ਤੇ ਆੜ੍ਹਤੀਏ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੀੜਤ ਕਿਸਾਨ ਦੀ ਪਤਨੀ ਉੱਤੇ ਵੀ ਆੜ੍ਹਤੀਏ ਦਾ ਸਾਥ ਦੇਣ ਦੇ ਕਥਿਤ ਆਰੋਪ ਲੱਗ ਰਹੇ ਹਨ।

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸਾਨ ਮਾਂ ਪੁੱਤ ਸੰਗਲਾਂ ਨਾਲ ਬੰਨ੍ਹੇ ਹੋਏ ਹਨ ਅਤੇ ਆਲੇ ਦੁਆਲੇ ਕਈ ਲੋਕ ਮੌਜੂਦ ਹਨ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਆੜ੍ਹਤੀਏ ਨੇ ਕਿਸਾਨ ਤੋਂ ਕੁਝ ਪੈਸੇ ਲੈਣੇ ਸਨ ਅਤੇ ਇਸ ਲੈਣ-ਦੇਣ ਦੇ ਮਾਮਲੇ ਵਿੱਚ ਹੀ ਤਣਾਅ ਪੈਦਾ ਹੋਇਆ। ਕਥਿਤ ਤੌਰ ‘ਤੇ ਆੜ੍ਹਤੀਏ ਤੇ ਪੀੜਿਤ ਵਿਅਕਤੀ ਦੀ ਘਰਵਾਲੀ ਵੱਲੋਂ ਹੀ ਮਾਂ ਪੁੱਤ ਨੂੰ ਬੰਨ੍ਹਿਆ ਗਿਆ। ਵਾਇਰਲ ਵੀਡੀਓ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
।












