Wednesday, October 21, 2026
Home International ਗੋਪੀਚੰਦ ਪੀ. ਹਿੰਦੂਜਾ ਦਾ ਲੰਡਨ ‘ਚ ਦੇਹਾਂਤ

ਗੋਪੀਚੰਦ ਪੀ. ਹਿੰਦੂਜਾ ਦਾ ਲੰਡਨ ‘ਚ ਦੇਹਾਂਤ

ਦਿੱਲੀ (ਦ ਸਟੈਲਰ ਨਿਊਜ਼)। ਉਦਯੋਗਪਤੀ ਅਤੇ ਹਿੰਦੂਜਾ ਗਰੁੱਪ ਦੇ ਚੇਅਰਮੈਨ ਗੋਪੀਚੰਦ ਪੀ. ਹਿੰਦੂਜਾ ਦਾ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪਰਿਵਾਰ  ਦੇ ਨਜ਼ਦੀਕੀ ਸੂਤਰਾਂ ਨੇ ਦਸਿਆ ਕਿ ਅਸ਼ੋਕ ਲੇਲੈਂਡ ਨੂੰ ਹਾਸਲ ਕਰਨ ਅਤੇ ਇਸ ਨੂੰ ਇਕ ਸਫਲ ਵਾਹਨ ਨਿਰਮਾਤਾ ਬਣਾਉਣ ਵਾਲੇ ਹਿੰਦੂਜਾ ਪਿਛਲੇ ਕੁੱਝ  ਹਫ਼ਤਿਆਂ ਤੋਂ ਬਿਮਾਰ ਸਨ ਅਤੇ ਲੰਡਨ ਦੇ ਇਕ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਬਰਤਾਨੀਆਂ  ਦੇ ਸੱਭ ਤੋਂ ਅਮੀਰ ਪਰਿਵਾਰ ਦੇ ਮੁਖੀ ਹਿੰਦੂਜਾ ਨੂੰ ਵੀ ਅਪਣੇ ਦੋ ਭਰਾਵਾਂ ਦੇ ਨਾਲ ਬੋਫ਼ੋਰਸ ਘਪਲੇ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਗੋਪੀਚੰਦ ਦਾ ਜਨਮ 1940 ’ਚ ਹੋਇਆ ਸੀ। ਉਹ ਚਾਰ ਹਿੰਦੂਜਾ ਭਰਾਵਾਂ ਵਿੱਚੋਂ ਦੂਜੇ ਨੰਬਰ ਉਤੇ ਸਨ।

Advertisements

LEAVE A REPLY

Please enter your comment!
Please enter your name here