Sunday, November 1, 2026
Home Crime ਵਿਦਿਆਰਥੀ ਨੇ ਕੀਤਾ ਸਹਾਇਕ ਪ੍ਰੋਫੈਸਰ ‘ਤੇ ਹਮਲਾ

ਵਿਦਿਆਰਥੀ ਨੇ ਕੀਤਾ ਸਹਾਇਕ ਪ੍ਰੋਫੈਸਰ ‘ਤੇ ਹਮਲਾ

attack-on-policeman-dsp-gurdaspur-jain

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਿਦਿਆਰਥੀ ਨੇ ਇੱਕ ਸਹਾਇਕ ਪ੍ਰੋਫੈਸਰ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਵਿਦਿਆਰਥੀ ਭੱਜ ਗਿਆ ਅਤੇ ਜ਼ਖਮੀ ਸਹਾਇਕ ਪ੍ਰੋਫੈਸਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Advertisements

ਜਾਣਕਾਰੀ ਮੁਤਾਬਕ ਕੰਪਿਊਟਰ ਸਾਇੰਸ ਵਿਭਾਗ ਵਿੱਚ ਇੱਕ ਪ੍ਰੀਖਿਆ ਚੱਲ ਰਹੀ ਸੀ।  ਜਿੱਥੇ ਡਾ. ਲਾਲ ਚੰਦ ਡਿਊਟੀ ‘ਤੇ ਸਨ। ਇਸ ਦੌਰਾਨ, ਵਿਦਿਆਰਥੀ ਕਲਾਸ ਵਿੱਚ ਦੇਰ ਨਾਲ ਪਹੁੰਚਿਆ ਅਤੇ ਬੈਠ ਗਿਆ। ਸਹਾਇਕ ਪ੍ਰੋਫੈਸਰ ਵੱਲੋਂ ਪੁੱਛੇ ਜਾਣ ‘ਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੂੰ ਪ੍ਰੀਖਿਆ ਦੇਣੀ ਹੈ। ਪਰ ਦੇਰੀ ਨਾਲ ਪਹੁੰਚਣ ਲਈ ਉਸਨੂੰ ਪੇਪਰ ਵਿੱਚ ਬਿਠਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਵਿਦਿਆਰਥੀ ਗੁੱਸੇ ਵਿੱਚ ਗਿਆ ਅਤੇ ਪੇਪਰ ਖਤਮ ਹੋਣ ਤੋਂ ਬਾਅਦ ਪ੍ਰੋਫੈਸਰ ‘ਤੇ ਹਮਲਾ ਕਰ ਦਿੱਤਾ। ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੁਸ਼ਟੀ ਕੀਤੀ ਕਿ ਯੂਨੀਵਰਸਿਟੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  ਪੁਲਿਸ ਨੇ ਦੱਸਿਆ ਕਿ ਫਿਲਹਾਲ ਆਰੋਪੀ ਫਰਾਰ ਹੈ ਪਰ ਜਲਦ ਹੀ ਪੁਲਿਸ ਨੂੰ ਗ੍ਰਿਫਤਾਰ ਕਰੇਗੀ।

LEAVE A REPLY

Please enter your comment!
Please enter your name here