Tuesday, November 3, 2026
Home Latest ਉਪ ਮੁੱਖ ਮੰਤਰੀ ਦੇ ਕਾਫਲੇ ਤੇ ਪੱਥਰ ਅਤੇ ਚੱਲਪਾਂ ਨਾਲ ਹਮਲਾ

ਉਪ ਮੁੱਖ ਮੰਤਰੀ ਦੇ ਕਾਫਲੇ ਤੇ ਪੱਥਰ ਅਤੇ ਚੱਲਪਾਂ ਨਾਲ ਹਮਲਾ

ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ ਦੌਰਾਨ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਪਹੁੰਚੇ। ਜਿੱਥੇ ਉਹਨਾਂ ਦੇ ਕਾਫਲੇ ‘ਤੇ ਪੱਥਰਬਾਜ਼ੀ ਕੀਤੀ ਗਈ। ਸਿਨਹਾ ਆਪਣੇ ਹਲਕੇ ਦੇ ਪੋਲਿੰਗ ਬੂਥਾਂ ਦਾ ਦੌਰਾ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਗਿਆ। ਪੱਥਰਬਾਜ਼ੀ ਵਿੱਚ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਪੱਥਰਬਾਜ਼ੀ ਨੂੰ ਦੇਖਦੇ ਹੋਏ ਸਿਨਹਾ ਨੂੰ ਆਪਣਾ ਕਾਫਲਾ ਦੂਰ ਕਰਨ ਲਈ ਮਜਬੂਰ ਹੋਣਾ ਪਿਆ। ਸਿਨਹਾ ਨੂੰ ਦੇਖ ਕੇ ਲੋਕਾਂ ਨੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ।

Advertisements

ਵਿਜੇ ਕੁਮਾਰ ਸਿਨਹਾ ਨੇ ਪੱਥਰਬਾਜ਼ੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਆਰਜੇਡੀ ਦੇ ਗੁੰਡਿਆਂ ਨੇ ਹਮਲਾ ਕੀਤਾ ਹੈ। ਆਰਜੇਡੀ ਸਮਰਥਕਾਂ ਨੇ ਪਹਿਲਾਂ ਉਨ੍ਹਾਂ ਦੇ ਕਾਫਲੇ ਦਾ ਰਸਤਾ ਰੋਕਿਆ ਅਤੇ ਫਿਰ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪੱਥਰ ਸੁੱਟੇ। ਹਮਲਾਵਰਾਂ ਨੇ ਗੋਹਾ ਅਤੇ ਚੱਪਲਾਂ ਵੀ ਸੁੱਟੀਆਂ। ਪੁਲਿਸ ਨੂੰ ਬੁਲਾਇਆ ਗਿਆ, ਫਿਰ ਜਾ ਕੇ ਲੋਕ ਮੰਨੇ ਅਤੇ ਪਿੱਛੇ ਹਟ ਗਏ, ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਉਹ ਆਪਣੇ ਹਲਕੇ ਵਿੱਚ ਸਨ ਅਤੇ ਇੱਕ ਪੋਲਿੰਗ ਬੂਥ ਦਾ ਦੌਰਾ ਕਰਨ ਜਾ ਰਹੇ ਸਨ, ਪਰ ਆਰਜੇਡੀ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਪੋਲਿੰਗ ਬੂਥ ਤੱਕ ਪਹੁੰਚਣ ਤੋਂ ਰੋਕਿਆ।

LEAVE A REPLY

Please enter your comment!
Please enter your name here