Saturday, October 24, 2026
Home National ਐਲਪੀਜੀ ਸਿਲੰਡਰ ਫੱਟਣ ਕਾਰਨ ਝੌਂਪੜੀਆਂ ‘ਚ ਲੱਗੀ ਅੱਗ, ਬੱਚਾ ਜ਼ਖਮੀ

ਐਲਪੀਜੀ ਸਿਲੰਡਰ ਫੱਟਣ ਕਾਰਨ ਝੌਂਪੜੀਆਂ ‘ਚ ਲੱਗੀ ਅੱਗ, ਬੱਚਾ ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼)। ਦਿੱਲੀ ਦੇ ਰੋਹਿਣੀ ਵਿੱਚ ਰਿਠਲਾ ਮੈਟਰੋ ਸਟੇਸ਼ਨ ਦੇ ਨੇੜੇ ਕਈ ਝੌਂਪੜੀਆਂ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਬੱਚਾ ਜ਼ਖਮੀ ਹੋਇਆ ਹੈ। ਹਾਲਾਂਕਿ ਕਿਸੇ ਹੋਰ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ 29 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਕਰ ਲਿਆ ਹੈ

Advertisements

ਦਿੱਲੀ ਫਾਇਰ ਅਫਸਰ ਐਸ.ਕੇ. ਦੁਆ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਕਿ ਰਿਠਲਾ ਮੈਟਰੋ ਸਟੇਸ਼ਨ ਅਤੇ ਦਿੱਲੀ ਜਲ ਬੋਰਡ ਦੇ ਵਿਚਕਾਰ ਸਥਿਤ ਬੰਗਾਲੀ ਬਸਤੀ ਦੀਆਂ ਝੁੱਗੀਆਂ ਵਿੱਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਕੁੱਲ 29 ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ।  ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਕਈ ਐਲਪੀਜੀ ਸਿਲੰਡਰ ਫਟ ਗਏ, ਜਿਸ ਨਾਲ ਅੱਗ ਭੜਕ ਗਈ। ਇਲਾਕੇ ਵਿੱਚੋਂ ਧੂੰਏਂ ਦਾ ਇੱਕ ਸੰਘਣਾ ਗੁਬਾਰ ਉੱਠਦਾ ਦੇਖਿਆ ਗਿਆ। ਸਥਾਨਕ ਲੋਕ ਨੂੰ ਸੁਰੱਖਿਅਤ ਸਥਾਨਾਂ ਤੇ ਭੇਜਿਆ ਗਿਆ ਹੈ। ਫਿਲਹਾਲ,ਅੱਗ ਤੇ ਕਾਬੂ ਕਰ ਲਿਆ ਹੈ। ਜ਼ਖਮੀ ਬੱਚੇ ਦਾ ਇਲਾਜ ਹਸਪਤਾਲ ਵਿੱਚ ਚਲ ਰਿਹਾ ਹੈ।   

LEAVE A REPLY

Please enter your comment!
Please enter your name here