Sunday, October 11, 2026
Home Education ਪੂਰਾ, ਸੂਰਾ, ਭਰਪੂਰ, ਹੁਸ਼ਿਆਰਪੁਰ ਸੀ…

ਪੂਰਾ, ਸੂਰਾ, ਭਰਪੂਰ, ਹੁਸ਼ਿਆਰਪੁਰ ਸੀ…

ਪੂਰਾ , ਸੂਰਾ, ਭਰਪੂਰ, ਹੁਸ਼ਿਆਰਪੁਰ ਸੀ

Advertisements

ਘੱਟ ਕੇ ਰਹਿ ਨਾ ਜਾਵੇ ਪੱਚੀਵੇੰ ਸਾਲ ਵਾਂਗੂੰ

ਬਹੁਤ ਪਿੰਡ ਇਸ ਜ਼ਿਲ੍ਹੇ ਵਿੱਚ ਵੱਸਦੇ ਸਨ

ਹਾਕਮ ਕੱਢਦੇ ਰਹੇ ਮੱਖਣ ‘ਚੋਂ ਵਾਲ਼ ਵਾਂਗੂੰ

ਆਉਂਦੇ ਸਿਆਲ ‘ਚ ਹੀ ਨਾ ਕਿਤੇ ਸੁੰਗੜ ਜਾਈਏ

ਏਨੇ ਪਿੰਡ ਸਨ ਸਾਡੇ ਉੱਤੇ ਸ਼ਾਲ ਵਾਂਗੂੰ

ਕੈਸੀ ਕਲਾ ਜਗਾਈ ਸਰਕਾਰ ਨੇ ਇਹ

ਗੜ੍ਹਸ਼ੰਕਰ ਨੂੰ ਉਹ ਵਰਤ ਰਹੇ ਢਾਲ ਵਾਂਗੂੰ

ਦਰਿਆ ਦੇ ਵਾਂਗ ਲੰਬਾ ਇਹ ਹੁਸ਼ਿਆਰਪੁਰ ਸੀ

ਕਿਤੇ ਰਹਿ ਨਾ ਜਾਵੇ ਟੁੱਟੇ ਹੋਏ ਖਾਲ ਵਾਂਗੂੰ

ਨਾਅਰੇ ਏਕਤਾ ਅਖੰਡਤਾ ਦੇ ਲਾਉਣ ਵਾਲੇ

ਜ਼ਿਲ੍ਹਾ ਕੱਟ ਰਹੇ ਟਮਾਟਰ ਲਾਲ ਵਾਂਗੂੰ

ਜਿੰਪਾ ਸਾਹਿਬ ਨੇ ਵਕੀਲਾਂ ਨੂੰ ਮੋੜ ਦਿੱਤਾ

ਨਕਲ ਏਜੰਸੀ ‘ਚੋਂ ਮੁੜੇ ਸਵਾਲ ਵਾਂਗੂੰ

ਜੇ ਹੁਣ ਵੀ ਚੁੱਪ ਕਰਕੇ ਬੈਠੋਗੇ ਬੇਅੱਣਖੋ

ਤੁਹਾਡਾ ਹਾਲ ਹਊ ਬੱਕਰੇ ਹਲਾਲ ਵਾਂਗੂੰ

ਜ਼ਿਲ੍ਹਾ ਏਕੇ ਦੀ ਡੋਰ ਵਿੱਚ ਬੰਨਿਆਂ ਸੀ

ਉੱਨਾਂ ਪਾੜ ਕੇ ਰੱਖ ਦੇਣਾ ਜਾਲ ਵਾਂਗੂੰ

ਠੰਡੇ ਰਹਿਣ ਦੀ ਥਾਂ ਯਾਰੋ ਗਰਮ ਹੋਈਏ

ਕੱਚੇ ਦੁੱਧ ਨੂੰ ,ਆਏ ਉਬਾਲ ਵਾਂਗੂੰ

ਵੇਲੇ ਸਿਰ ,ਕੋਈ ਕਰ ਲਿਓ ,ਉੱਦਮ ਸਾਰੇ

ਹਸਰਤ ਰਹਿ ਨਾ ਜਾਵੇ ਮਨ ‘ਚ ਖਿਆਲ ਵਾਂਗੂੰ

ਸਭ ਪਾਰਟੀਆਂ ਇਕੱਠੀਆਂ ਹੋਵੋ ਤਾਂ ਸਹੀ

ਲੱਗੇ ਆਰੇ ਉੱਤੇ ਲੱਕੜਾਂ ਦੇ ਟਾਲ ਵਾਂਗੂੰ

ਵਕੀਲ ਦੋਸਤੋ ਕੋਈ ਬੜਕ ਜਾਂ ਭਬਕ ਮਾਰੋ

ਉੱਠੋ ਅਸੈੰਬਲੀ ਵਿੱਚ ਉੱਠੇ ਸਵਾਲ ਵਾਂਗੂੰ

ਟੇਰਕਿਆਨਾ ਆਵਾਜ਼ ਤੁਹਾਡੀ ਦੱਬ ਕੇ ਹੀ

ਕਿਤੇ ਹੋ ਨਾ ਜਾਵੇ ਬੇਸੁਰੀ ਤਾਲ ਵਾਂਗੂੰ

ਰਘਵੀਰ ਸਿੰਘ ਟੇਰਕਿਆਨਾ ਐਡਵੋਕੇਟ, ਚੈੰਬਰ ਨੰਬਰ 32, ਡਿਸਟ੍ਰਿਕਟ ਕੋਰਟਸ ਹੁਸ਼ਿਆਰਪੁਰ, ਫ਼ੋਨ ; 9814173402

LEAVE A REPLY

Please enter your comment!
Please enter your name here