Friday, October 9, 2026
Home Crime ਗੈਂਗਸਟਰ ਜਗਦੀਪ ਹਸਪਤਾਲ ‘ਚੋਂ ਹੋਇਆ ਫਰਾਰ

ਗੈਂਗਸਟਰ ਜਗਦੀਪ ਹਸਪਤਾਲ ‘ਚੋਂ ਹੋਇਆ ਫਰਾਰ

ਕੈਨੇਡਾ (ਦ ਸਟੈਲਰ ਨਿਊਜ਼)। ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ । ਜਿੱਥੇ ਗੈਂਗਸਟਰ ਜਗਦੀਪ ਸਿੰਘ ਕੈਲਗਰੀ ਦੇ ਰੌਕੀਵਿਊ ਤੋਂ ਫ਼ਰਾਰ ਹੋ ਗਿਆ ਹੈ। ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਵਲੋਂ ਵੱਖ-ਵੱਖ ਅਪਰਾਧਾਂ ਹੇਠ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਉਸ ਨੇ ਬਿਮਾਰੀ ਦਾ ਬਹਾਨਾ ਬਣਾਇਆ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਸੀ ਜਿਥੋਂ ਉਹ ਫਰਾਰ ਹੋ ਗਿਆ।

Advertisements

ਏਜੰਸੀ ਵਲੋਂ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਫੜੋ ਫੜਾਈ ਮੌਕੇ ਤੇ ਜਗਦੀਪ ਨੂੰ ਕਾਬੂ ਕੀਤਾ ਸੀ। ਏਜੰਸੀ ਨੂੰ ਉਸ ਦੀ ਪੁੱਛਗਿੱਛ ਦੌਰਾਨ ਵੱਡੇ ਅਪਰਾਧਾਂ ਬਾਰੇ ਖੁਲਾਸੇ ਹੋਣ ਦੀ ਉਮੀਦ ਸੀ। ਸੀਬੀਐਸਏ ਨੇ ਸੰਦੇਸ਼ ਦਿੱਤਾ ਕਿ ਇਸ ਨੌਜਵਾਨ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ  ਸੀਬੀਐਸਏ ਨੂੰ ਸੂਚਨਾ ਦਿੱਤੀ ਜਾਵੇ।

LEAVE A REPLY

Please enter your comment!
Please enter your name here