
ਬਿਹਾਰ (ਦ ਸਟੈਲਰ ਨਿਊਜ਼)। ਬਿਹਾਰ ਦੇ ਕਿਸ਼ਨਗੰਜ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਚਾਨਕ ਜ਼ਮੀਨ ਹਿੱਲਣ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 42 ਕਿਲੋਮੀਟਰ ਦੂਰ ਨਰਸਿੰਗਦੀ ਸੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.6 ਮਾਪੀ ਗਈ। ਹਾਲਾਂਕਿ ਲੋਕ ਸੁਰੱਖਿਅਤ ਥਾਂ ਵੱਲ ਭੱਜ ਗਏ।ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਪੱਖੇ, ਦਰਵਾਜ਼ੇ ਅਤੇ ਭਾਂਡੇ ਹਿੱਲਣ ਲੱਗੇ। ਜਿਸ ਕਾਰਨ ਉਨ੍ਹਾਂ ਨੂੰ ਭੂਚਾਲ ਦੇ ਆਉਂਣ ਬਾਰੇ ਪਤਾ ਲੱਗਿਆ।












