
ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਬੱਸ ਸਟੈਂਡ ‘ਤੇ ਬੱਸ ਕੰਡਕਟਰ ਵੱਲੋਂ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਨਬਸ ਦੇ ਇੱਕ ਕੰਡਕਟਰ ਅਤੇ ਮਹਿਲਾ ਸਵਾਰੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਮਾਮਲਾ ਐਨਾ ਵੱਧ ਗਿਆ ਕਿ ਮਹਿਲਾਵਾਂ ਨੇ ਬੱਸ ਘੇਰ ਲਈ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਪੁਲਿਸ ਨੂੰ ਵੀ ਪਹੁੰਚਣਾ ਪਿਆ ਤੇ ਥਾਣੇ ਜਾ ਕੇ ਆਖਿਰ ਮਾਮਲਾ ਸੁਲਝਿਆ।

ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਵੱਲੋਂ ਮਾਫੀ ਮੰਗੇ ਜਾਣ ਤੋਂ ਬਾਅਦ ਮਹਿਲਾਵਾਂ ਨੇ ਖਹਿੜਾ ਛੱਡਿਆ। ਕੰਡਕਟਰ ਨੇ ਕਿਹਾ ਕਿ ਸਵਾਰੀਆਂ ਨਾਲ ਸਾਡੇ ਸਿੰਙ ਫ਼ਸ ਜਾਂਦੇ ਹਨ ਜਾਂ ਤਾਂ ਸਰਕਾਰ ਨਵੀਆਂ ਬੱਸਾਂ ਪਾ ਕੇ ਦੇਵੇ। ਮਹਿਲਾ ਸਵਾਰੀਆਂ ਅਤੇ ਸਰਕਾਰੀ ਪਨਬਸ ਕੰਡਕਟਰ ਦਾ ਜਦੋਂ ਮਹਿਲਾਵਾਂ ਨਾਲ ਪੰਗਾ ਪੈ ਗਿਆ ਤਾਂ ਔਰਤਾਂ ਨੇ ਬੱਸ ਘੇਰ ਲਈ । ਕੰਡਕਟਰ ਨੇ ਡਰਦਿਆਂ ਬੱਸ ਵਿੱਚ ਵੜ ਕੇ ਅੰਦਰੋਂ ਕੁੰਡੀ ਲਗਾ ਲਈ ਅਤੇ ਮੌਕੇ ‘ਤੇ ਪੁਲਿਸ ਪਹੁੰਚ ਗਈ।












