ਆਟਾ ਦਾਲ ਸਕੀਮ ਤਹਿਤ 59243 ਕੁਇੰਟਲ ਅਨਾਜ ਲਾਭਪਾਤਰੀਆਂ ਨੂੰ ਵੰਡਿਆ : ਡੀ ਸੀ

 

ਹੁਸ਼ਿਆਰਪੁਰ, 18 ਅਗਸਤ: ਜ਼ਿਲ੍ਹਾ ਹੁਸ਼ਿਆਰਪੁਰ ਦੇ ਆਟਾ-ਦਾਲ ਅਤੇ ਅੰਨਤੋਦਿਆ ਸਕੀਮ ਦੇ ਕੁੱਲ 161520  ਕਾਰਡ ਧਾਰਕਾਂ ਨੂੰ ਮਹਿਜ਼ 2 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਰਿਆਇਤੀ ਦਰ ‘ਤੇ ਅਨਾਜ ਦੀ ਵੰਡ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 3,27,323 ਕੁਇੰਟਲ ਅਨਾਜ ਨੂੰ ਸਤੰਬਰ ਮਹੀਨੇ ਦੇ ਅਖੀਰ ਤੱਕ ਲਾਭਪਾਤਰੀਆਂ ਨੂੰ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਹੁਣ ਤੱਕ ਕਰੀਬ 59243 ਕੁਇੰਟਲ ਅਨਾਜ ਲਾਭਪਾਤਰੀਆਂ ਨੂੰ ਵੰਡਿਆ ਜਾ ਚੁੱਕਿਆਂ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 8024 ਅੰਨਤੋਦਿਆ ਪਰਿਵਾਰਾਂ ਦੇ 29987 ਮੈਂਬਰਾਂ ਨੂੰ ਅਤੇ 153496 ਨੀਲੇ ਕਾਰਡ ਧਾਰਕ ਪਰਿਵਾਰਾਂ ਦੇ 605989 ਮੈਂਬਰਾਂ ਨੂੰ ਅਨਾਜ਼ ਦੀ ਵੰਡ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਕਣਕ ਦੀ ਵੰਡ ਪੂਰੀ ਪਾਰਦਰਸ਼ਤਾ ਨਾਲ ਕਰਨ ਲਈ ਸਬੰਧਤ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਰਜਨੀਸ਼ ਕੌਰ ਨੇ ਦੱਸਿਆ ਕਿ ਨੀਲੇ ਕਾਰਡ ਧਾਰਕਾਂ ਨੂੰ ਪ੍ਰਤੀ ਜੀਅ 5 ਕਿੱਲੋਗਰਾਮ ਕਣਕ ਅਤੇ ਅੰਨਤੋਦਿਆ ਕਾਰਡ ਧਾਰਕਾਂ ਨੂੰ ਪ੍ਰਤੀ ਕਾਰਡ 35 ਕਿੱਲੋਗ੍ਰਾਮ ਕਣਕ ਦੀ ਵੰਡ ਕੀਤੀ ਜਾਵੇਗੀ। ਜ਼ਿਲ੍ਹੇ ਦੇ 16 ਸੈਂਟਰਾਂ ਵਿੱਚ ਅਨਾਜ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ। ਹੁਣ ਤੱਕ ਭੰਗਾਲਾ ਸੈਂਟਰ ਵਿਖੇ ਲਾਭਪਾਤਰੀਆਂ ਨੂੰ 8500 ਕੁਇੰਟਲ, ਹਾਜੀਪੁਰ ਵਿੱਚ 8828 ਕੁਇੰਟਲ, ਮੁਕੇਰੀਆਂ ਵਿੱਚ 18780 ਕੁਇੰਟਲ, ਤਲਵਾੜਾ ਵਿਖੇ 4122, ਦਸੂਹਾ ਵਿਖੇ 10500, ਪਤੀ ਵਿਖੇ 2200, ਨੰਦਾਚੌਰ ਅਤੇ ਸ਼ਾਮਚੁਰਾਸੀ ਵਿਖੇ 428, ਗੜ੍ਹਦੀਵਾਲਾ ਵਿਖੇ 1480, ਹਰਿਆਣਾ ਵਿਖੇ 540, ਮਾਹਿਲਪੁਰ ਵਿਖੇ 375, ਗੜ੍ਹਸ਼ੰਕਰ ਵਿਖੇ 2000 ਅਤੇ ਕੋਟਫਤੂਹੀ ਵਿਖੇ 1490 ਕੁਇੰਟਨ ਅਨਾਜ ਵੰਡਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹਰੇਕ ਲਾਭਪਾਤਰੀ ਨੂੰ ਸਰਕਾਰ ਵੱਲੋਂ ਦਿੱਤੀ ਜਾਰੀ ਸਹੂਲਤ ਦਾ ਲਾਭ ਸਮੇਂ ਸਿਰ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

Advertisements

LEAVE A REPLY

Please enter your comment!
Please enter your name here