ਆਸ਼ਾ ਵਰਕਰਾਂ ਨੂੰ ਸਿਖਲਾਈ ਦੇਣ ਲਈ 8 ਰੋਜ਼ਾ ਟਰੇਨਿੰਗ ਕੈਂਪ ਦਾ ਆਯੋਜਨ

unnamedਹੁਸ਼ਿਆਰਪੁਰ,28ਅਗਸਤ2015: ਸ਼ਹਿਰੀ ਸਿਹਤ ਮਿਸ਼ਨ ਅਧੀਨ ਨਵੀਆਂ ਰੱਖੀਆਂ ਗਈਆਂ ਆਸ਼ਾ ਵਰਕਰਾਂ ਨੂੰ ਸਿਖਲਾਈ ਦੇਣ ਲਈ 8 ਰੋਜ਼ਾ ਟਰੇਨਿੰਗ ਕੈਂਪ ਦਾ ਆਯੋਜਨ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਜੀ ਦੀ ਪ੍ਰਧਾਨਗੀ ਆਰੰਭ ਕੀਤਾ ਗਿਆ। ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਸ਼ੁਰੂ ਕੀਤੇ ਗਏ ਇਸ ਟਰੇਨਿੰਗ ਕੈਂਪ ਦੀ ਸ਼ੁਰੂਆਤ ਮੌਕੇ ਟਰੇਨਰਜ਼ ਸ਼੍ਰੀਮਤੀ ਜੋਗਿੰਦਰ ਕੌਰ ਅਤੇ ਸੁਖਵਿੰਦਰ ਕੌਰ ਵੱਲੋਂ ਸਿਵਲ ਸਰਜਨ ਡਾ.ਬਬੂਟਾ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨੀ ਭਾਸ਼ਣ ਦੌਰਾਨ ਡਾ.ਬਬੂਟਾ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਭਾਈਚਾਰੇ ਨੇ ਆਪਣੇ ਸਰੋਤ ਵਜੋ ਇਸ ਕਰਕੇ ਚੁਣਿਆ ਹੈ ਕਿਉਂਕਿ ਆਸ਼ਾ ਵਰਕਰਾਂ ਆਪਣੇ ਸਬੰਧਤ ਖੇਤਰ ਦੇ ਨਿਵਾਸੀਆਂ ਦੀ ਮੁੱਢਲੀਆਂ ਲੋੜਾਂ, ਸਮਾਜਿਕ ਤੇ ਆਰਥਿਕ ਸਥਿਤੀ, ਰੀਤੀਰਿਵਾਜ਼ਾਂ ਅਤੇ ਸਮਾਜਿਕ ਰਾਂਹਾ ਤੋਂ ਚੰਗੀ ਤਰ੍ਹਾਂ ਜਾਣ ਪਛਾਣ ਕਰ ਸਕਦੀਆਂ ਹਨ। ਭਾਵੇਂ ਆਸ਼ਾ ਵਰਕਰਾਂ ਪਹਿਲਾਂ ਹੀ ਇੰਨ੍ਹਾਂ ਸਾਰੇ ਪੱਖਾਂ ਤੋਂ ਜਾਣੂ ਹੁੰਦੀਆਂ ਹਨ ਪਰ ਫਿਰ ਵੀ ਪ੍ਰਭਾਵਸ਼ਾਲੀ ਵਕਤਾ ਬਣਨ ਲਈ ਹੋਰ ਜਿਆਦਾ ਸਿਖਲਾਈ ਦੀ ਲੋੜ ਹੁੰਦੀ ਹੈ ਇਸ ਲਈ 8 ਰੋਜ਼ਾ ਟਰੇਨਿੰਗ ਕੈਂਪ ਦੌਰਾਨ ਆਸ਼ਾ ਵਰਕਰਾਂ ਨੂੰ ਮਹਿਕਮਾ ਸਿਹਤ ਵੱਲੋਂ ਜਨਹਿੱਤ ਵਿੱਚ ਚਲਾਈਆਂ ਗਈਆਂ ਸਿਹਤ ਸਕੀਮਾਂ, ਸਿਹਤ ਸਹੂਲਤਾਂ, ਵੱਖਵੱਖ ਵਿਸ਼ਿਆਂ ਨਾਲ ਸਬੰਧਤ ਰਾਸ਼ਟਰੀ ਪ੍ਰੋਗਰਾਮਾਂ, ਸਿਹਤ ਸਿੱਖਿਆ ਦੇ ਨਾਲ ਹੀ ਆਸ਼ਾ ਵਰਕਰਾਂ ਦੇ ਮੁੱਢਲੇ ਕੰਮ, ਕੰਮ ਨੂੰ ਕਰਨ ਦੀ ਸਹੀ ਵਿਧੀ ਅਤੇ ਜਰੂਰਤਮੰਦ ਲਾਭਪਾਤਰੀਆਂ ਦੀ ਲੋੜ ਨੂੰ ਸਮੇਂ ਸਿਰ ਅਤੇ ਚੰਗੀ ਤਰ੍ਹਾਂ ਪੂਰਾ ਕਰਨ ਸਬੰਧੀ ਮਹੱਤਵਪੂਰਣ ਜਾਣਕਾਰੀ ਇਸ ਟਰੇਨਿੰਗ ਦੌਰਾਨ ਦਿੱਤੀ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ.ਬਬੂਟਾ ਵੱਲੋਂ ਸਮੂਹ ਆਸ਼ਾ ਵਰਕਰਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ, ਈਮਾਨਦਾਰੀ ਅਤੇ ਸਮੇਂ ਦੀ ਪਾਬੰਦੀ ਨਾਲ ਕਰਨ ਦੀ ਸੇਧ ਦਿੱਤੀ ਗਈ। ਟਰੇਨਿੰਗ ਦੌਰਾਨ ਵਿਚਾਰ ਸਾਂਝੇ ਕਰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਹੁਸ਼ਿਆਰਪੁਰ ਇੰ.ਸ਼ਹਿਰੀ ਸਿਹਤ ਮਿਸ਼ਨ ਨੇ ਦੱਸਿਆ ਕਿ ਸਾਬਕਾ ਪ੍ਰਧਾਨਮੰਤਰੀ ਸ਼੍ਰੀ ਮਨਮੋਹਨ ਸਿੰਘ ਵੱਲੋਂ ਦਿਹਾਤੀ ਸਿਹਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਸਿਹਤ ਸਹੂਲਤਾਂ ਨੂੰ ਜਮੀਨੀ ਪਧੱਰ ਤੱਕ ਆਮ ਜਨਤਾ ਲਈ ਬੇਹਤਰ ਤਰੀਕੇ ਨਾਲ ਪੁਹੰਚਾਇਆ ਜਾ ਸਕੇ। ਇਸੇ ਤਰਜ਼ ਤੇ ਹੁਣ ਦੀ ਮੌਜੂਦਾ ਸਰਕਾਰ ਵੱਲੋਂ ਸ਼ਹਿਰੀ ਸਿਹਤ ਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਸ਼ਹਿਰੀ ਖੇਤਰਾਂ ਦੇ ਨਿਵਾਸਿਆਂ ਨੂੰ ਵੀ ਸਿਹਤ ਸਕੀਮਾਂ ਅਤੇ ਸਿਹਤ ਸਿੱਖਿਆ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ। ਇਸੇ ਉਦੇਸ਼ ਹਿੱਤ ਸ਼ਹਿਰੀ ਸਿਹਤ ਮਿਸ਼ਨ ਅਧੀਨ ਨਵੀਆਂ ਆਸ਼ਾ ਦੀ ਚੋਣ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਆਸ਼ਾ ਵਰਕਰ ਦਾ ਸੰਪੂਰਨ ਅਰਥ ਐਕਟਰੀਡਿਟਡ ਸੋਸ਼ਲ ਹੈਲਥ ਐਕਟੀਵਿਸਟ ਹੈ ਜਿਸਦਾ ਅਰਥ ਹੈ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਉਨ੍ਹਾਂ ਦੇ ਕੀਤੇ ਕੰਮ ਦੇ ਆਧਾਰ ਤੇ ਇਨਸੈਨਟਿਵ ਪ੍ਰਦਾਨ ਕੀਤੇ ਜਾਂਦੇ ਹਨ। ਆਸ਼ਾ ਵਰਕਰਾਂ ਆਪਣੇ ਵਧੀਆ ਕੰਮ ਦੇ ਆਧਾਰ ਤੇ ਜਿਆਦਾ ਇਨਸੈਨਟਿਵ ਪ੍ਰਾਪਤ ਕਰ ਸਕਦੀਆਂ ਹਨ। ਇਸ ਮੌਕੇ ਜਿਲ੍ਹਾ ਟੀਕਾਕਰਣ ਅਧਿਕਾਰੀ ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਆਪਣਾ ਕੰਮ ਚੰਗੇ ਤਰੀਕੇ ਨਾਲ ਕਰਨ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜੱਚਾਬੱਚਾ ਸਿਹਤ ਸਕੀਮਾਂ ਸਹਿਤ ਵੱਖਵੱਖ ਸਮੇਂ ਦੌਰਾਨ ਚਲਾਈਆਂ ਜਾਂਦੀਆਂ ਹੋਰਨਾਂ ਮਹਤੱਵਪੂਰਣ ਸਕੀਮਾਂ ਦੀ ਵਿਸਤਾਰਪੂਰਵਕ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਆਸ਼ਾ ਵਰਕਰ ਆਮ ਜਨਤਾ ਨੂੰ ਇਨ੍ਹਾਂ ਸਕੀਮਾਂ ਬਾਰੇ ਆਮ ਜਨਤਾ ਨੂੰ ਜਾਣੂ ਕਰਵਾ ਸਕੇਗੀ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੋਤਸਾਹਿਤ ਵੀ ਕਰ ਸਕੇਗੀ। ਉਨ੍ਹਾਂ ਕਿਹਾ ਕਿ ਇਸ 8 ਰੋਜ਼ਾ ਟਰੇਨਿੰਗ ਦੌਰਾਨ ਦਿੱਤੀ ਜਾਣ ਵਾਲੀ ਜਾਣਕਾਰੀ ਬੁਹਤ ਹੀ ਲਾਹੇਵੰਦ ਹੈ ਅਤੇ ਆਸ਼ਾ ਵਰਕਰਾਂ ਵੱਲੋਂ ਇਸਨੂੰ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਜਾਵੇ। ਇਸ ਮੌਕੇ ਸਕੂਲ ਹੈਲਥ ਮੈਡੀਕਲ ਅਫਸਰ ਡਾ.ਗੁਨਦੀਪ, ਜਿਲ੍ਹਾ ਨਰਸਿੰਗ ਅਫਸਰ ਸ੍ਰੀਮਤੀ ਸੁਰਜਨ ਨੈਨ ਕੌਰ, ਜਿਲ੍ਹਾ ਕਮਿਊਨਿਟੀ ਮੌਬਾਲਾਈਜਰ ਰਾਹੁਲ ਕੁਮਾਰ, ਬੀ.ਸੀ.ਸੀ. ਫਸੀਲੀਟੇਟਰ ਕੁਮਾਰੀ ਰੀਨਾ ਸੰਧੂ, ਟਰੇਨਰਜ਼ ਸ਼੍ਰੀਮਤੀ ਜੋਗਿੰਦਰ ਕੌਰ, ਸੁਖਵਿੰਦਰ ਕੌਰ, ਰਾਜੀਵ ਕੁਮਾਰ, ਜਤਿੰਦਰ ਕੁਮਾਰ ਤੋਂ ਇਲਾਵਾ ਸ਼ਹਿਰੀ ਖੇਤਰ ਦੀਆਂ ਆਸ਼ਾ ਵਰਕਰ ਹਾਜਿਰ ਸਨ ।

Advertisements

LEAVE A REPLY

Please enter your comment!
Please enter your name here