Thursday, October 22, 2026
Home Crime ਜਲੰਧਰ ਮਾਮਲੇ ‘ਚ ASI ਬਰਖਾਸਤ

ਜਲੰਧਰ ਮਾਮਲੇ ‘ਚ ASI ਬਰਖਾਸਤ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਇਕ 14 ਸਾਲਾ ਲੜਕੀ ਦੀ ਲਾਸ਼ ਮਿਲਣ ਦੇ ਮਾਮਲੇ ਵਿਚ ਏਐਸਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਬੱਚੀ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਏਐਸਆਈ ਅਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ। ਜਲੰਧਰ ਕੇਸ ਵਿੱਚ ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਇਥੇ ਲੈਦਰ ਕੰਪਲੈਕਸ ਰੋਡ ’ਤੇ ਪਾਰਸ ਅਸਟੇਟ ਵਿਚ ਇਕ 14 ਸਾਲਾ ਲੜਕੀ ਦੀ ਉਸ ਦੇ ਗੁਆਂਢੀ ਦੇ ਗੁਸਲਖਾਨੇ ਵਿਚੋਂ ਲਾਸ਼ ਮਿਲਣ ਨਾਲ ਸ਼ਨਿੱਚਰਵਾਰ ਅੱਧੀ ਰਾਤ ਨੂੰ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ।

Advertisements

ਪੀੜਤਾ ਦੇ ਪਰਿਵਾਰ ਨੇ ਪੁਲਿਸ ਕੋਲ ਲੜਕੀ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕੀਤੀ ਸੀ। ਇਸ ਮਗਰੋਂ ਇਕ ਸੀਸੀਟੀਵੀ ਫੁਟੇਜ ਸਾਹਮਣੀ ਆਈ, ਜਿਸ ਵਿਚ ਲੜਕੀ ਆਪਣੇ ਗੁਆਂਢੀ ਦੇ ਘਰ ਵਿਚ ਦਾਖ਼ਲ ਹੁੰਦੀ ਨਜ਼ਰ ਆਈ ਸੀ। ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਤੇ ਗੁਆਂਢੀ ਦੇ ਘਰ ਦੀ ਕਾਹਲੀ ਵਿਚ ਤਲਾਸ਼ੀ ਲੈ ਕੇ ਉਥੋਂ ਚਲੀ ਗਈ। ਮਗਰੋਂ ਗੁਆਂਢੀ ਦੇ ਘਰ ਵਿਚਲੇ ਗੁਸਲਖਾਨੇ ’ਚੋਂ ਲੜਕੀ ਦੀ ਲਾਸ਼ ਬਰਾਮਦ ਹੋਈ। ਲੜਕੀ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਅਣਗਹਿਲੀ ਵਰਤੀ। ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਆਰੋਪ ਲਗਾਇਆ ਕਿ ਜੇਕਰ ਪੁਲਿਸ ਸਹੀ ਢੰਗ ਨਾਲ ਕਾਰਵਾਈ ਕਰਦੀ ਤਾਂ ਲੜਕੀ ਨੂੰ ਸੁਰੱਖਿਅਤ ਬਚਾਇਆ ਜਾ ਸਕਦਾ ਸੀ।

LEAVE A REPLY

Please enter your comment!
Please enter your name here