Tuesday, October 20, 2026
Home Crime ਸੈਰ ਕਰਨ ਗਈ ਔਰਤ ਦਾ ਪਰਸ ਖੋ ਕੇ ਲੁਟੇਰੇ ਫ਼ਰਾਰ

ਸੈਰ ਕਰਨ ਗਈ ਔਰਤ ਦਾ ਪਰਸ ਖੋ ਕੇ ਲੁਟੇਰੇ ਫ਼ਰਾਰ

ਗੁਰਦਾਸਪੁਰ(ਦ ਸਟੈਲਰ ਨਿਊਜ਼)।  ਗੁਰਦਾਸਪੁਰ ਵਿੱਚ ਬੀਐਸਐਫ ਰੋਡ ਦੇ ਨਾਲ ਲੱਗਦੀ ਗਲੀ ਵਿੱਚ ਬੀਤੀ ਸ਼ਾਮ ਸੈਰ ਕਰ ਰਹੀ ਇੱਕ ਔਰਤ ਕੋਲੋਂ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਪਰਸ ਖੋਹ ਕੇ ਲੈ ਗਏ। ਔਰਤ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਅਜੇ ਟੀਵੀ ਸੈਂਟਰ ਦੇ ਮਾਲਕ ਅਜੇ ਮਹਾਜਨ ਦੀ ਪਤਨੀ ਹੈ। ਲੁਟੇਰਿਆਂ ਦੀ ਹਿੰਮਤ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਐਸਐਫ‌ ਹੈਡ ਕੁਆਰਟਰ ਹੋਣ ਕਾਰਨ ਨੇੜੇ ਲੱਗਦਾ ਸਾਰਾ ਇਲਾਕਾ ‌ਹਾਈ ਸਕਿਓਰਟੀ ਵਾਲਾ ਹੈ ਅਤੇ ਬੀਐਸਐਫ ਦੇ ਜਵਾਨ ਲਗਾਤਾਰ ਇੱਥੇ ਨਿਗਰਾਨੀ ਕਰਦੇ ਹਨ।

Advertisements

ਜਾਣਕਾਰੀ ਅਨੁਸਾਰ ਪਰਸ ਵਿੱਚ 3000 ਦੇ ਕਰੀਬ ਨਕਦੀ ਸੀ। ਹਾਲਾਂਕਿ ਇਸ ਦੌਰਾਨ ਔਰਤ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਉਹਨਾਂ ਨਾਲ ਭਿੜ ਵੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪਰ ਫਿਰ ਵੀ ਲੁਟੇਰੇ ਧੱਕਾ ਮੁੱਕੀ ਕਰਕੇ ਔਰਤ ਨੂੰ ਸੁੱਟ ਕੇ ਉਸਦਾ ਪਰਸ ਖੋਹ ਕੇ ਦੌੜਨ ਵਿੱਚ ਕਾਮਯਾਬ ਹੋ ਗਏ ।

LEAVE A REPLY

Please enter your comment!
Please enter your name here