Wednesday, October 21, 2026
Home Crime ਛੁੱਟੀ ਆਏ ਫੌਜੀ ਦੀ ਸੜਕ ਹਾਦਸੇ ਦੌਰਾਨ ਮੌਤ

ਛੁੱਟੀ ਆਏ ਫੌਜੀ ਦੀ ਸੜਕ ਹਾਦਸੇ ਦੌਰਾਨ ਮੌਤ

ਡੇਰਾ ਬਾਬਾ ਨਾਨਕ (ਦ ਸਟੈਲਰ ਨਿਊਜ਼)। ਆਈਟੀਬੀਪੀ ਦੇ ਹੌਲਦਾਰ ਦੀ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਦੀ ਪਤਨੀ ਬਲਵਿੰਦਰ ਕੌਰ ਅਤੇ ਭਰਾ ਸੋਡੀ ਸਿੰਘ ਨੇ ਦਸਿਆ ਸਤਨਾਮ ਸਿੰਘ ਇੰਡੀਅਨ ਤਿੱਬਤ ਬਾਰਡਰ ਪੁਲਿਸ ਵਿੱਚ ਹੌਲਦਾਰ ਵਜੋਂ ਹਿਮਾਚਲ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਤੇ ਛੁੱਟੀ ’ਤੇ ਘਰ ਆਇਆ ਸੀ।

Advertisements

ਬੀਤੇ ਦਿਨ ਉਹ ਅਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਿੰਡ ਅਵਾਨ ਜਾ ਰਿਹਾ ਸੀ, ਜਦ ਉਹ ਪਿੰਡ ਝੰਗੀ ਪੰਨਵਾ ਦੇ ਨਜ਼ਦੀਕ ਪੁੱਜਾ ਤਾਂ ਅੱਗੋਂ ਤੇਜ ਰਫ਼ਤਾਰ ਆ ਰਹੀ ਟਰੈਕਟਰ ਟਰਾਲੀ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋਣ ਹੋ ਗਈ। ਜਿਸ ਵਿੱਚ ਸਤਨਾਮ ਦੀ ਮੌਕੇ ’ਤੇ ਮੌਤ ਹੋਈ ਹੈ। ਮ੍ਰਿਤਕ ਅਪਣੇ ਪਿੱਛੇ ਪਤਨੀ, ਇਕ ਬੇਟੀ ਤੇ ਬੇਟਾ ਛੱਡ ਗਿਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਇਕ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here