
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕੰਨਵੀਨਰ ਜਸਵੀਰ ਤਲਵਾੜਾ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਸਾਲ 2004 ਤੋਂ ਬਾਅਦ ਰਾਜ ਅਤੇ ਕੇਂਦਰ ਸਰਕਾਰਾਂ ਵਿੱਚ ਭਰਤੀ ਮੁਲਾਜ਼ਮਾਂ ਦਾ ਸਰਕਾਰਾਂ ਵੱਲੋਂ ਪਹਿਲਾਂ ਤਾਂ ਐੱਨ ਪੀ ਐੱਸ ਰਾਹੀਂ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਸੀ ਜੋਕਿ ਇਹਨਾਂ ਮੁਲਾਜ਼ਮ ਸਾਥੀਆਂ ਨੂੰ ਮਨਜ਼ੂਰ ਨਹੀਂ ਹੋਇਆ ਅਤੇ ਇਹ ਸਾਥੀ ਲਗਾਤਾਰ ਅੱਜ ਵੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਦੇ ਰਾਹ ਤੇ ਹਨ। ਇਹਨਾਂ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਲਾਂਚ ਕੀਤੀ ਜਿਸ ਨੂੰ ਕੇਂਦਰ ਦੇ 90 ਲੱਖ ਮੁਲਾਜ਼ਮਾਂ ਵਿੱਚੋਂ ਸਿਰਫ਼ 1 ਲੱਖ 22 ਹਜ਼ਾਰ ਮੁਲਾਜ਼ਮਾਂ ਨੇ ਹੀ ਕਬੂਲਿਆ ਹੈ ਅਤੇ 98.6 ਪ੍ਰਤੀਸ਼ਤ ਮੁਲਾਜ਼ਮਾਂ ਨੇ ਇਸ ਨੂੰ ਵੀ ਬੁਰੀ ਤਰ੍ਹਾਂ ਨਕਾਰ ਦਿੱਤਾ।

ਲੋਕਤੰਤਰ ਵਿੱਚ ਅਜਿਹਾ ਅੰਕੜਾ ਕੇਂਦਰ ਸਰਕਾਰ ਨੂੰ ਇਹ ਸਮਝਾਉਣ ਲਈ ਕਾਫ਼ੀ ਹੈ ਕਿ ਲੋਕਤੰਤਰ ਵਿੱਚ ਸਰਕਾਰਾਂ ਤੋਂ ਪਹਿਲਾਂ ਲੋਕਾਂ ਦੀ ਰਾਏ ਮੁੱਖ ਹੁੰਦੀ ਹੈ। ਇਸ ਮੌਕੇ ਬੋਲਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕੰਨਵੀਨਰ ਸੰਜੀਵ ਧੂਤ ਨੇ ਕਿਹਾ ਕਿ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਨੈਤਿਕ ਹਾਰ ਮੰਨਦੇ ਹੋਏ ਪੁਰਾਣੀ ਪੈਨਸ਼ਨ ਬਹਾਲ ਕਰ ਦੇਣੀ ਚਾਹੀਦੀ ਹੈ ਜੋ ਕਿ ਐੱਨ ਪੀ ਐੱਸ ਪੀੜਿਤ ਮੁਲਾਜ਼ਮਾਂ ਦੀ ਇੱਕੋ-ਇੱਕ ਤੇ ਆਖ਼ਰੀ ਮੰਗ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹੁਣ ਮੁੜ ਐੱਨ ਪੀ ਐੱਸ ਵਿੱਚ ਸੋਧਾਂ ਕਰਕੇ ਕਾਰਪੋਰੇਟੀ ਫਾਇਦੇ ਵਾਲ਼ੀ ਇਸ ਸਕੀਮ ਵਿੱਚ ਮੁਲਾਜ਼ਮਾਂ ਨੂੰ ਪ੍ਰਲੋਬਨ ਦੇਣਾ ਚਾਹੁੰਦੀ ਹੈ ਜੋਕਿ ਇਹਨਾਂ ਮੁਲਾਜ਼ਮਾਂ ਨੂੰ ਮੰਨਜ਼ੂਰ ਨਹੀਂ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਵਿੱਕੀ ਸੂਬਾ ਵਿੱਤ ਸਕੱਤਰ, ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ,ਪ੍ਰਿਤਪਾਲ ਸਿੰਘ ਚੌਟਾਲਾ, ਪ੍ਰਿੰਸ ਗੜ੍ਹਦੀਵਾਲਾ, ਵਿਕਾਸ ਸ਼ਰਮਾ ਨਸਰਾਲਾ, ਰਜਤ ਮਹਾਜਨ, ਸਚਿਨ ਕੁਮਾਰ,ਸੁਖਦੇਵ ਕਾਜਲ, ਹਰਭਜਨ ਸਿੰਘ, ਸਤੀਸ਼ ਕੁਮਾਰ,ਸੁਰਜੀਤ ਰਾਜਾ,ਪਰਮਜੀਤ ਕਾਤਿਬ ਮਾਹਿਲਪੁਰ, ਨਰਿੰਦਰ ਅਜਨੋਹਾ, ਸੱਤਪਾਲ ਗੜ੍ਹਸ਼ੰਕਰ,ਦਵਿੰਦਰ ਹੁਸ਼ਿਆਰਪੁਰ, ਪ੍ਰਿੰਸ ਪਲਿਆਲ, ਹਰਕਮਲ ਸਿੰਘ,ਅਸ਼ੋਕ ਕੁਮਾਰ, ਸੁਭਾਸ਼ ਹਾਜੀਪੁਰ, ਚਮਨ ਲਾਲ, ਜਸਵੀਰ ਬੋਦਲ, ਕਰਮਜੀਤ ਸਿੰਘ, ਸੁਰਿੰਦਰ ਕਲਸੀ, ਬਲਦੇਵ ਟਾਂਡਾ, ਅਨੁਪਮ ਰਤਨ, ਮਨਮੋਹਨ ਤਲਵਾੜਾ, ਸੰਦੀਪ ਸ਼ਰਮਾ,ਰਣਵੀਰ ਸਿੰਘ, ਲੈਕਚਰਾਰ ਅਮਰ ਸਿੰਘ, ਸਰਬਜੀਤ ਸਿੰਘ, ਜਗਜੀਤ ਸਿੰਘ, ਸੁਰਿੰਦਰ ਕਲਸੀ,ਜਸਵਿੰਦਰ ਸਿੰਘ, ਪਰਮਜੀਤ ਸਿੰਘ, ਹਬਿੰਦਰ ਸਿੰਘ,ਪਰਮਿੰਦਰ ਸਿੰਘ, ਨਰਿੰਦਰ ਮੰਗਲ,ਇੰਦਰਜੀਤ ਸਿੰਘ, ਬਲਵਿੰਦਰ ਸਿੰਘ,ਯਾਦਵਿੰਦਰ ਸਿੰਘ, ਸਚਿਨ ਕੁਮਾਰ, ਵਿਕਾਸ ਅਰੋੜਾ, ਰਣਵੀਰ ਸਿੰਘ, ਗੁਰਵਿੰਦਰ ਜੱਜ ਆਦਿ ਵੀ ਹਾਜ਼ਰ ਸਨ।










