Monday, October 19, 2026
Home Punjab ਮਾਤਮ ‘ਚ ਬਦਲੀਆਂ ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ, ਸ਼ਿਵਸੈਨਾ ਆਗੂ ਦੀ...

ਮਾਤਮ ‘ਚ ਬਦਲੀਆਂ ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ, ਸ਼ਿਵਸੈਨਾ ਆਗੂ ਦੀ 22 ਸਾਲਾਂ ਧੀ ਦੀ ਮੌਤ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਨਵੇਂ ਸਾਲ ਦੀਆਂ ਖੁਸ਼ੀਆਂ ਇੱਕ ਪਰਿਵਾਰ ਲਈ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਉਹਨਾਂ ਦੀ 22 ਸਾਲਾਂ ਲੜਕੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਸ਼ਿਵਸੈਨਾ ਆਗੂ ਦੀ ਧੀ ਹੈ ਜਿਸਦੀ ਪਹਿਚਾਣ 22 ਸਾਲਾਂ ਮੁਨਮੁਨ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਨਵੇਂ ਸਾਲ ਦੀ ਸ਼ਾਮ ਨੂੰ ਮੁਨਮੁਨ ਆਪਣੇ ਦੋਸਤਾਂ ਨਾਲ ਜਨਮਦਿਨ ਦੀ ਪਾਰਟੀ ਕਰਨ ਤੋਂ ਪਹਿਲਾਂ ਨਹਾਉਣ ਅਤੇ ਤਿਆਰ ਹੋਣ ਲਈ ਬਾਥਰੂਮ ਗਈ ਸੀ ਪਰ ਜਦੋਂ ਉਹ ਅੱਧੇ ਘੰਟੇ ਬਾਅਦ ਵੀ ਬਾਥਰੂਮ ਚੋਂ ਬਾਹਰ ਨਹੀਂ ਨਿਕਲੀ ਤਾਂ ਪਰਿਵਾਰ ਨੇ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਆਇਆ। ਪਰਿਵਾਰ ਨੇ ਖਿੜਕੀ ਰਾਹੀਂ ਅੰਦਰ ਦੇਖਿਆ ਤਾਂ ਮੁਨਮੁਨ ਅੰਦਰ ਬੇਹੋਸ਼ ਪਈ ਹੋਈ ਸੀ। ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਉਸਨੂੰ ਬਾਹਰ ਕੱਢਿਆ ਅਤੇ ਡਾਕਟਰ ਕੋਲ ਲੈ ਗਏ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ 22 ਸਾਲਾ ਮੁਨਮੁਨ ਵਜੋਂ ਹੋਈ ਹੈ।

Advertisements

ਉੱਤਰੀ ਭਾਰਤ ਦੇ ਰਾਸ਼ਟਰੀ ਨੇਤਾ ਦੀਪਕ ਕੰਬੋਜ ਨੇ ਕਿਹਾ ਕਿ ਇਹ ਮੁਨਮੁਨ ਦਾ ਜਨਮਦਿਨ ਸੀ। ਉਹ ਆਪਣੀ ਜਨਮਦਿਨ ਦੀ ਪਾਰਟੀ ਕਰਨ ਤੋਂ ਪਹਿਲਾਂ ਨਹਾਉਣ ਅਤੇ ਤਿਆਰ ਹੋਣ ਲਈ ਬਾਥਰੂਮ ਗਈ ਸੀ, ਪਰ ਬਾਥਰੂਮ ਵਿੱਚ ਗੀਜ਼ਰ ਗੈਸ ਕਾਰਨ ਉਹ ਬੇਹੋਸ਼ ਹੋ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲਗਭਗ ਅੱਧੇ ਘੰਟੇ ਬਾਅਦ ਵੀ ਧੀ ਬਾਹਰ ਨਹੀਂ ਆਈ, ਇਸ ਲਈ ਪਰਿਵਾਰ ਨੇ ਵੈਂਟੀਲੇਟਰ ਰਾਹੀਂ ਦੇਖਿਆ ਤਾਂ ਧੀ ਅੰਦਰ ਬੇਹੋਸ਼ ਪਈ ਮਿਲੀ, ਜਿਸ ਤੋਂ ਬਾਅਦ ਉਹ ਦਰਵਾਜ਼ਾ ਤੋੜ ਕੇ ਧੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ ਅਤੇ ਫਿਰ ਉਸਨੂੰ ਇਲਾਜ ਲਈ ਨਜ਼ਦੀਕੀ ਡਾਕਟਰ ਕੋਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਧੀ ਦੇ ਜਨਮਦਿਨ ਦੀ ਪਾਰਟੀ ਦੀ ਤਿਆਰੀ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਉਹ ਹਾਦਸਾ ਵਾਪਰ ਗਿਆ ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

LEAVE A REPLY

Please enter your comment!
Please enter your name here