Monday, October 19, 2026
Home Crime ਡਿਊਟੀ ਦੌਰਾਨ ਵਿਗਨ ਪਾਉਣ ਅਤੇ ਵਰਦੀ ਪਾੜਨ ਤੇ 3 ਵਿਅਕਤੀਆਂ ਦੇ ਖਿਲਾਫ...

ਡਿਊਟੀ ਦੌਰਾਨ ਵਿਗਨ ਪਾਉਣ ਅਤੇ ਵਰਦੀ ਪਾੜਨ ਤੇ 3 ਵਿਅਕਤੀਆਂ ਦੇ ਖਿਲਾਫ FIR

FIR-LOGO

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਰੱਤੀ। ਥਾਣਾ ਹਰਿਆਣਾ ਪੁਲਿਸ ਵੱਲੋਂ ਡਿਊਟੀ ਦੌਰਾਨ ਵਿਗਨ ਪਾਉਣ ਅਤੇ ਵਰਦੀ ਪਾੜਨ ਤੇ 3 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਏ ਐਸ ਆਈ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਡਿਉਟੀ ਅਫਸਰ ਵਜੋਂ ਤੈਨਾਤ ਸੀ ਤਾਂ ਮੁੱਖ ਮੁਨਸ਼ੀ ਵਲੋਂ ਪਿੰਡ ਬਸੀ ਉਮਰ ਖਾਂ ਦੇ ਗੁਰੂਦਵਾਰਾ ਸਾਹਿਬ ਵਿਚ ਚੋਰੀ ਹੋਣ ਦੀ ਸੂਚਨਾ ਮਿਲਣ ਤੇ ਜਦੋਂ ਉਹ ਸਾਥੀ ਕਰਮਚਾਰੀਆਂ ਸਮੇਤ ਮੌਕੇ ਤੇ ਪੁੱਜੇ ਤਾਂ ਉਥੋਂ ਦੇ ਹੈਡ ਗ੍ਰੰਥੀ ਸੁਖਦੇਵ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਬਸੀ ਉਮਰ ਖਾਂ ਨੇ ਦਸਿਆ ਕਿ ਅਮਰ ਰਾਣਾ ਉਰਫ ਅੰਕੁਸ਼ ਪੁੱਤਰ ਮਾਨ ਸਿੰਘ ਵਾਸੀ ਉਮਰ ਖਾਂ ਵਲੋਂ 3 ਜਨਵਰੀ 2026 ਨੂੰ ਚੋਰੀ ਕੀਤੀ ਹੈ,ਜਦੋਂ ਉਹ ਸਾਥੀ ਕਰਮਚਾਰੀਆਂ ਨਾਲ ਗ੍ਰੰਥੀ ਸੁਖਦੇਵ ਸਿੰਘ ਦੇ ਦੱਸੇ ਮੁਤਾਬਕ ਦੋਸ਼ੀ ਦੇ ਪਤੇ ਤੇ ਪੁੱਜੇ ਅਤੇ ਦੋਸ਼ੀ ਤੋਂ ਪੁੱਛਗਿੱਛ ਕਰ ਰਹੇ ਸਨ।

Advertisements

ਸੰਦੀਪ ਸਿੰਘ ਉਰਫ ਕਾਕਾ ਪੁੱਤਰ ਜੋਗਿੰਦਰਪਾਲ, ਭਿੰਦੀ ਉਰਫ ਲੱਕੀ ਪੁੱਤਰ ਬਲਵੀਰ ਸਿੰਘ ,ਬੇਬੀ ਪਤਨੀ ਕਮਲਜੀਤ ਵਾਸੀਆਨ ਬਸੀ ਉਮਰ ਖਾਂ ਥਾਣਾ ਹਰਿਆਣਾ ਨਾ ਮਲੂਮ ਵਿਅਕਤੀਆਂ ਅਤੇ ਔਰਤਾਂ ਨਾਲ ਆਏ ਅਤੇ ਧੱਕਾਮੁੱਕੀ ਕਰਨ ਲੱਗੇ ਅਤੇ ਸਾਡੇ ਪਾਸੋ ਅਮਰ ਰਾਣਾ ਉਰਫ ਅੰਕੁਸ਼ ਨੂੰ ਜਬਰਦਸਤੀ ਛਡਾਉਣ ਲੱਗੇ,ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਉਕਤ ਦੋਸ਼ੀ ਨੂੰ ਸਾਡੇ ਪਾਸੋਂ ਜਬਰਦਸਤੀ ਛੁਡਾ ਕੇ ਲੈ ਗਏ ਅਤੇ ਡਿਉਟੀ ਦੌਰਾਨ ਮੇਰੀ ਵਰਦੀ ਪਾੜ ਕੇ ਮੇਰੀ ਡਿਉਟੀ ਵਿਚ ਵਿਗਨ ਪਾਇਆ ਜਿਸ ਦੇ ਸੰਬੰਧ ਚ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here