Wednesday, October 28, 2026
Home Latest ਪ੍ਰੇਮ ਤੇ ਸਵੀਨ ਸੈਣੀ ਨੇ ਸਾਂਝੀ ਰਸੋਈ ‘ਚ ਪਾਇਆ 5100 ਰੁਪਏ ਦਾ...

ਪ੍ਰੇਮ ਤੇ ਸਵੀਨ ਸੈਣੀ ਨੇ ਸਾਂਝੀ ਰਸੋਈ ‘ਚ ਪਾਇਆ 5100 ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 450 ਤੋਂ 500 ਗ਼ਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਪ੍ਰੇਮ ਸੈਣੀ ਅਤੇ ਸਵੀਨ ਸੈਣੀ, ਨਾਈਸ ਕੰਪਿਊਟਰ ਸੈਂਟਰ, ਹੁਸ਼ਿਆਰਪੁਰ ਵੱਲੋਂ ਆਪਣੀ ਮਾਤਾ ਸਵਰਗੀ ਲੀਲਾ ਦੇਵੀ ਜੀ ਦੀ ਯਾਦ ਵਿੱਚ 5100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਵਿਖੇ ਦਿੱਤੀ ਗਈ ਹੈ। ਇਸ ਮੌਕੇ ਵਾਈਸ ਚੇਅਰਮੈਨ ਹਸਪਤਾਲ ਭਲਾਈ ਸੈਕਸ਼ਨ ਰਾਜੀਵ ਬਜਾਜ ਅਤੇ ਲੇਖਾਕਾਰ ਰੈੱਡ ਕਰਾਸ ਸੁਸਾਇਟੀ ਸਰਬਜੀਤ ਜੀ ਮੌਜੂਦ ਸਨ।

Advertisements

ਇਸ ਮੌਕੇ ਮੰਗੇਸ਼ ਸੂਦ ਵੱਲੋਂ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਵੱਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਜਿੱਥੇ ਬੁੱਕ-ਏ-ਡੇਅ ਸਕੀਮ ਅਧੀਨ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ/ਸ਼ਾਦੀ ਵਰ੍ਹੇਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ ਵਿਖੇ ਮਨਾਉਣ ਸਬੰਧੀ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ-ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ।

LEAVE A REPLY

Please enter your comment!
Please enter your name here