Wednesday, October 21, 2026
Home Crime 50 ਤੱਕ ਗਿਣਤੀ ਨਾ ਲਿਖਣ ਕਾਰਨ ਪਿਓ ਨੇ ਕੀਤਾ ਧੀ ਦਾ ਕੁੱਟ-ਕੁੱਟ...

50 ਤੱਕ ਗਿਣਤੀ ਨਾ ਲਿਖਣ ਕਾਰਨ ਪਿਓ ਨੇ ਕੀਤਾ ਧੀ ਦਾ ਕੁੱਟ-ਕੁੱਟ ਕਤਲ

ਫਰੀਦਾਬਾਦ (ਦ ਸਟੈਲਰ ਨਿਊਜ਼)। ਫਰੀਦਾਬਾਦ ਵਿੱਚ ਇਕ ਪਿਓ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ, ਕਿਉਂਕਿ ਉਹ 50 ਤੱਕ ਗਿਣਤੀ ਨਹੀਂ ਲਿਖ ਸਕੀ। ਪੁਲਿਸ ਨੇ ਦੱਸਿਆ ਕਿ ਇਕ ਪਿਤਾ ਵਲੋਂ ਆਪਣੀ 4 ਸਾਲ ਦੀ ਧੀ ਨੂੰ ਘਰ ਵਿੱਚ ਪੜ੍ਹਾਉਣ ਦੀ ਕੋਸ਼ਿਸ਼ ਉਸ ਸਮੇਂ ਘਾਤਕ ਹੋ ਗਈ, ਜਦੋਂ ਉਸਨੇ 50 ਤੱਕ ਨੰਬਰ ਨਾ ਲਿਖਣ ਕਾਰਨ ਬੱਚੀ ਨੂੰ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ।

Advertisements

ਮੁਲਜ਼ਮ, ਕ੍ਰਿਸ਼ਨਾ ਜੈਸਵਾਲ (31) ਨੂੰ ਸੈਕਟਰ 58 ਪੁਲਿਸ ਸਟੇਸ਼ਨ ਵਿੱਚ ਦਰਜ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੂੰ ਸ਼ਹਿਰ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

LEAVE A REPLY

Please enter your comment!
Please enter your name here