Wednesday, October 21, 2026
Home Crime ਅਮਰੀਕਾ ‘ਚ ਕੰਮ ਤੋਂ ਵਾਪਸ ਆ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਗੱਡੀ...

ਅਮਰੀਕਾ ‘ਚ ਕੰਮ ਤੋਂ ਵਾਪਸ ਆ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਟੱਕਰ, ਇਲਾਜ ਦੌਰਾਨ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਖਾਲੜਾ ਦੇ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕਰਨ ਸਿੰਘ (25) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਖਾਲੜਾ ਵਜੋਂ ਹੋਈ ਹੈ।

Advertisements

ਮ੍ਰਿਤਕ ਕਰੀਬ ਡੇਢ ਸਾਲ ਤੋਂ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਸਨਫਰਾਂਸਿਸਕੋ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਦੀਪਕਰਨ ਸਿੰਘ ਕੰਮ ਤੋਂ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਪਿਛੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਦੋ ਦਿਨ ਹਸਪਤਾਲ ਵਿਚ ਜੇਰੇ ਇਲਾਜ ਰਹਿਣ ਦੌਰਾਨ ਦੀਪਕਰਨ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here