
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਵਿੱਚ ਪੈਦੇਂ ਸਾਹਲ ਪਿੰਡ ਵਿੱਚ ਸਹੁਰੇ ਪਰਿਵਾਰ ਦੇ ਤਾਹਣੇ-ਮਿਹਣਿਆਂ ਅਤੇ ਪਤੀ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਇੱਕ ਧੀ ਨੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ। 34 ਸਾਲਾ ਅਮਨਦੀਪ ਕੌਰ ਦੇ ਜੀਵਨਲੀਲ੍ਹਾ ਸਮਾਪਤ ਕਰਨ ਪਿੱਛੇ ਘਰੇਲੂ ਕਲੇਸ਼ ਸਾਹਮਣੇ ਆ ਰਿਹਾ ਹੈ, ਜਿਸ ਬਾਰੇ ਉਸ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਾਉਂਦਿਆਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਅਮਨਦੀਪ ਕੌਰ, ਰਾਜਪੁਰਾ ਤੋਂ ਪਿੰਡ ਸਾਹਲ ਵਿੱਚ ਵਿਆਹੀ ਸੀ ਅਤੇ ਦੋ ਧੀਆਂ ਦੀ ਮਾਂ ਸੀ ਪਰ ਘਰੇਲੂ ਕਲੇਸ਼ ਕਾਰਨ 13 ਜਨਵਰੀ ਐਕਟਿਵਾ ‘ਤੇ ਸਵਾਰ ਹੋ ਕੇ ਘਰ ਤੋਂ ਚਲੀ ਗਈ ਅਤੇ ਖੇੜੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਖਤਮ ਕਰ ਦਿੱਤੀ। ਅੱਜ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਲਾਸ਼ ਮਿਲੀ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।












