Tuesday, October 6, 2026
Home Punjab ਘਰੇਲੂ ਕਲੇਸ਼ ਦੇ ਚੱਲਦਿਆਂ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਫ਼ਰਾਰ

ਘਰੇਲੂ ਕਲੇਸ਼ ਦੇ ਚੱਲਦਿਆਂ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਫ਼ਰਾਰ

ਧਰਮਕੋਟ (ਦ ਸਟੈਲਰ ਨਿਊਜ਼)। ਘਰੇਲੂ ਕਲੇਸ਼ ਦੇ ਚੱਲਦਿਆਂ ਧਰਮਕੋਟ ਦੇ ਫਤਿਹਪੁਰ ਬਸਤੀ ਇਲਾਕੇ ਵਿੱਚ ਇੱਕ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜੋਤੀ ਪਤਨੀ ਨਵੀਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਬੀਤੀ ਰਾਤ ਪਤੀ-ਪਤਨੀ ਵਿਚਾਲੇ ਹੋਏ ਝਗੜੇ ਤੋਂ ਬਾਅਦ ਜੋਤੀ ਨੇ ਕੋਈ ਖ਼ਤਰਨਾਕ ਦਵਾਈ ਨਿਗਲ ਲਈ। ਤੜਕਸਾਰ ਜਦੋਂ ਹਾਲਤ ਵਿਗੜੀ ਤਾਂ ਪਤੀ ਉਸ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਲੈ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾ ਆਪਣੇ ਪਿੱਛੇ 10 ਸਾਲਾਂ ਦਾ ਪੁੱਤਰ ਛੱਡ ਗਈ ਹੈ।

Advertisements

ਮ੍ਰਿਤਕਾ ਦੇ ਭਰਾ ਵਿਸ਼ੂ ਅਰੋੜਾ ਨੇ ਆਰੋਪ ਲਾਇਆ ਕਿ ਉਸਦੀ ਭੈਣ ਦਾ ਜੀਜੇ ਨਾਲ ਅਕਸਰ ਝਗੜਾ ਰਹਿੰਦਾ ਸੀ। ਜੋਤੀ ਬਸੰਤ ਦਾ ਤਿਉਹਾਰ ਮਨਾ ਕੇ ਕੱਲ੍ਹ ਹੀ ਆਪਣੇ ਪੇਕੇ ਘਰ ਫਿਰੋਜ਼ਪੁਰ ਤੋਂ ਵਾਪਸ ਪਰਤੀ ਸੀ, ਪਰ ਉਸੇ ਰਾਤ ਇਹ ਭਾਣਾ ਵਰਤ ਗਿਆ।

ਦੱਸਿਆ ਜਾ ਰਿਹਾ ਹੈ ਕਿ ਨਵੀਨ ਕੁਮਾਰ, ਜੋ ਚਿਕਨ ਕਾਰਨਰ ਚਲਾਉਂਦਾ ਹੈ, ਦਾ ਜੋਤੀ ਨਾਲ ਇਹ ਤੀਜਾ ਵਿਆਹ ਸੀ। ਕੇਸ ਦੇ ਤਫਤੀਸ਼ੀ ਅਫ਼ਸਰ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਿਵਲ ਹਸਪਤਾਲ ਮੋਗਾ ਵਿਖੇ ਮੌਜੂਦ ਹੈ ਅਤੇ ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here