Sunday, November 1, 2026
Home Crime ਪੁੱਤ ਨੂੰ ਏਰਪੋਰਟ ਤੋਂ ਲੈਣ ਗਏ ਨੰਬਰਦਾਰ ਦਾ ਚੋਰਾਂ ਨੇ ਲੁੱਟਿਆ ਘਰ

ਪੁੱਤ ਨੂੰ ਏਰਪੋਰਟ ਤੋਂ ਲੈਣ ਗਏ ਨੰਬਰਦਾਰ ਦਾ ਚੋਰਾਂ ਨੇ ਲੁੱਟਿਆ ਘਰ

ਪਟਿਆਲਾ (ਦ ਸਟੈਲਰ ਨਿਊਜ਼। ਪਟਿਆਲਾ ਦੇ ਪਿੰਡ ਚੌਰਾ ਵਿੱਚ ਨੰਬਰਦਾਰ ਦੇ ਘਰ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਚੋਰਾਂ ਨੇ ਕਰੋੜਾਂ ਰੁਪਏ ਦੀ ਨਗਦੀ, ਕੀਮਤੀ ਗਹਿਣੇ ਅਤੇ ਵਿਦੇਸ਼ੀ ਕਰੰਸੀ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisements

ਜਾਣਕਾਰੀ ਦਿੰਦੇ ਹੋਏ ਪਿੰਡ ਚੌਰਾ ਦੇ ਨੰਬਰਦਾਰ ਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ “ਉਨ੍ਹਾਂ ਦੋ ਬੇਟੇ ਐਨਆਰਆਈ ਹਨ ਅਤੇ ਈਟਲੀ ਵਿੱਚ ਰਹਿੰਦੇ ਹਨ ਅਤੇ ਇੱਕ ਛੋਟਾ ਬੇਟਾ ਉਸਦੇ ਨਾਲ ਹੀ ਰਹਿੰਦਾ ਹੈ। ਉਨ੍ਹਾਂ ਵਿੱਚੋਂ ਇੱਕ ਦੀ ਦੇਰ ਰਾਤ ਫਲਾਇਟ ਸੀ, ਉਹ ਉਸ ਨੂੰ ਲੈਣ ਲਈ ਗਏ ਹੋਏ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੀਸੀਟੀਵੀ ਕੈਮਰੇ ਕੱਲ੍ਹ ਦੇ ਬੰਦ ਪਏ ਸੀ। ਸਵੇਰੇ ਜਦੋਂ ਸਾਡੇ ਘਰ ਕੰਮ ਵਾਲੀ ਕੰਮ ਕਰਨ ਲਈ ਘਰ ਆਈ ਤਾਂ ਉਸ ਨੇ ਦੇਖਿਆ ਤਾਂ ਉਸਨੇ ਦੱਸਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਕਿਹਾ ਜਦੋਂ ਅਸੀਂ ਆ ਕੇ ਦੇਖਿਆ ਤਾਂ ਘਰ ਵਿੱਚ ਸਾਰਾ ਕਝ ਪੁੱਟਿਆ ਪਿਆ ਸੀ, ਅਤੇ ਘਰ ਦੇ ਕੀਮਤੀ ਸਮਾਨ ਲੈ ਕੇ ਚੋਰ ਖਿੜਕੀ ਪੁੱਟ ਕੇ ਫਰਾਰ ਹੋ ਗਏ।”

ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਚੋਰਾਂ ਨੇ ਖਿੜਕੀ ਨੂੰ ਕਟਰ ਨਾਲ ਕੱਟਿਆ ਸੀ ਕਿਉਂਕਿ ਉਸ ਜਗ੍ਹਾ ਉੱਤੇ ਬੁਰਾਦਾ ਪਿਆ ਹੈ। ਉਨ੍ਹਾਂ ਦੱਸਿਆ ਚੋਰਾਂ ਵੱਲੋਂ ਗਹਿਣੇ, ਨਗਦੀ ਅਤੇ ਹੋਰ ਸਮਾਨ ਵੀ ਚੋਰੀ ਕੀਤਾ ਗਿਆ ਹੈ, ਜਿਸਦੀ ਕੀਮਤ ਢਾਈ ਤੋਂ ਤਿੰਨ ਕਰੋੜ ਦੇ ਕਰੀਬ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਜਿਸਤੋਂ ਬਾਅਦ ਪੁਲਿਸ ਉਨ੍ਹਾਂ ਦੇ ਘਰ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here