
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਰਡ ਨੰਬਰ 24 ਦੇ ਕੌਂਸਲਰ ਪਵਿੱਤਰ ਸਿੰਘ ਲੁਬਾਣਾ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਲੋਕ ਆਪਣੀ ਗਲਤ ਕਾਰਗੁਜ਼ਾਰੀ ਨੂੰ ਛੁਪਾ ਕੇ ਆਪਣੇ ਆਪ ਨੂੰ ਜਨ-ਹਿਤੈਸ਼ੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹੁਣ ਜਨਤਾ ਸਭ ਕੁਝ ਸਮਝ ਚੁੱਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਵਾਰਡ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਦੁਕਾਨ ਦੀ ਛੱਤ ਉੱਤੇ ਗੈਰਕਾਨੂੰਨੀ ਤਰੀਕੇ ਨਾਲ ਟਾਵਰ ਲਗਾਇਆ ਗਿਆ, ਜਿਸ ਦੇ ਵਿਰੋਧ ਵਿੱਚ ਵਾਰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸ਼ਾਂਤਮਈ ਧਰਨਾ ਦਿੱਤਾ ਸੀ। ਇਹ ਧਰਨਾ ਜਨਤਾ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਤਰ੍ਹਾਂ ਜਾਇਜ਼ ਸੀ।
ਪਾਰਸ਼ਦ ਲੁਬਾਣਾ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸੰਬੰਧਿਤ ਵਿਅਕਤੀ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਧਰਨਾ ਦੇਣ ਵਾਲੇ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਉਸਨੇ ਇਹ ਕਹਿ ਕੇ ਕਿ ਟਾਵਰ ਨਾ ਲੱਗਣ ਕਾਰਨ ਉਸਨੂੰ ਨੁਕਸਾਨ ਹੋਵੇਗਾ, ਵਾਰਡ ਵਾਸੀਆਂ ਕੋਲੋਂ ਭਾਰੀ ਰਕਮ ਦੀ ਮੰਗ ਵੀ ਰੱਖੀ।
ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਅਤੇ ਲੋਕਤੰਤਰ ਦੇ ਖ਼ਿਲਾਫ਼ ਹੈ। ਜੋ ਵਿਅਕਤੀ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੇ ਅਤੇ ਆਮ ਲੋਕਾਂ ਨੂੰ ਧਮਕਾ ਕੇ ਡਰਾਉਣ ਦਾ ਯਤਨ ਕਰੇ, ਉਹ ਅੱਜ ਕਿਸੇ ਨਾ ਕਿਸੇ ਬਹਾਨੇ ਜਨਤਾ ਦੇ ਦਰਵਾਜ਼ੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ ਜਨ-ਸੇਵਕ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਾਰਡ ਦੀ ਜਨਤਾ ਸਾਫ਼ ਕਰ ਦੇਣਾ ਚਾਹੁੰਦੀ ਹੈ ਕਿ ਗੈਰਕਾਨੂੰਨੀ ਟਾਵਰ ਲਗਾਉਣ ਵਾਲਿਆਂ ਅਤੇ ਵਾਰਡ ਵਾਸੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਡਰਾਉਣ ਵਾਲਿਆਂ ਨੂੰ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ।
ਕੋਸਲਰ ਲੁਬਾਣਾ ਨੇ ਕਿਹਾ ਕਿ ਵਾਰਡ ਦੀ ਜਨਤਾ ਹੁਣ ਪੂਰੀ ਤਰ੍ਹਾਂ ਜਾਗਰੂਕ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਹੀ ਵਿਅਕਤੀ ਜਿੱਤੇਗਾ ਜੋ ਜਨਤਾ ਦੀ ਸੇਵਾ ਕਰਨ ਵਾਲਾ ਹੋਵੇਗਾ, ਨਾ ਕਿ ਜਨਤਾ ਨੂੰ ਡਰਾਉਣ-ਧਮਕਾਉਣ ਵਾਲਾ।












